ਸਹਿਤੀ ਆਖਿਆ ਬਾਬਲਾ ਜਾ ਆਪੇ ਸੈਦਾ ਆਪ ਨੂੰ ਵਦਰ ਸਦਾਂਵਦਾ ਏ
ਨਾ ਕਿਬਰ ਹੰਕਾਰ ਦੇ ਮਸਤ ਫਿਰਦਾ ਖਾਤਰ ਥੱਲੇ ਨਾ ਕਿਸੇ ਨੂੰ ਲਿਆਂਵਦਾ ਏ
ਸਾਨ੍ਹ ਵਾਂਗਰਾਂ ਸਿਰੀ ਟਪਾਂਵਦਾ ਹੈ ਅੱਗੋਂ ਆਕੜਾਂ ਪਿਆ ਵਖਾਂਵਦਾ ਏ
ਜਾ ਨਾਲ ਫਕੀਰ ਦੇ ਕਰੇ ਆਕੜ ਗੁੱਸੇ ਜ਼ਜ਼ਬ ਨੂੰ ਪਿਆ ਵਧਾਂਵਦਾ ਏ
ਮਾਰ ਨੂੰਹ ਦੇ ਦੁਖ ਹੈਰਾਨ ਕੀਤਾ ਅਜੂ ਘੋੜੇ ਤੇ ਚੜ੍ਹ ਦਿਰੜ੍ਹਾਂਵਦਾ ਏ
ਯਾਰੋ ਉਮਰ ਸਾਰੀ ਜੱਟੀ ਨਾ ਲੱਧੀ ਰਹਿਆ ਸੁਹਣੀ ਢੂੰਡ ਢੂੰਢਾਂਵਦਾ ਏ
ਵਾਰਸ ਸ਼ਾਹ ਜਵਾਨੀ ਵਿੱਓ ਮਸਤ ਰਹਿਆ ਵਕਤ ਗਏ ਤਾਈਂ ਪਛੋਤਾਂਵਦਾ ਏ