ਖੇੜਾ ਖਾਇਕੇ ਮਾਰ ਤੇ ਭੱਜ ਚਲਿਆ ਵਾਹੋ ਵਾਹ ਰੋਂਦਾ ਘਰੀਂ ਆਂਵਦਾ ਹੈ
ਇਹ ਜੋਗੀੜਾ ਨਹੀਂ ਜੇ ਧਾੜ ਕੜਕੇ ਹਾਲ ਆਪਣਾ ਖੋਲ ਸੁਣਾਂਵਦਾ ਹੈ
ਇਹ ਕਾਂਫਰੂ ਦੇਸ ਦਾ ਸ਼ਹਿਰ ਜਾਣੇ ਵੱਡੇ ਲੋੜ੍ਹ ਤੇ ਕਹਿਰ ਕਮਾਂਵਦਾ ਹੈ
ਇਹ ਦੇਵ ਉਜਾੜ ਵਿੱਚ ਆਣ ਲੱਥਾ ਨਾਲ ਕੜਕਿਆਂ ਜਾਣ ਗਵਾਂਵਦਾ ਹੈ
ਨਾਲੇ ਪੜ੍ਹੇ ਕੁਰਆਨ ਤੇ ਦੇ ਬਾਂਗਾਂ ਚੌਂਕੇ ਪਾਂਵਦਾ ਸੰਘ ਵਜਾਂਵਦਾ ਹੈ
ਮੈਨੂੰ ਮਾਰ ਕੇ ਕੁੱਟ ਤਹਿ ਬਾਰ ਕੀਤਾ ਪਿੰਡਾ ਖੋਲ੍ਹਕੇ ਡਟ ਦਿਖਾਂਵਦਾ ਹੈ