ਜੋਗੀ ਕੀਲ ਕੀਤੀ ਪਿੜੀ ਵਿੱਚ ਚੌਂਕੇ ਛੁਰੀ ਓਸ ਦੇ ਵਿੱਚ ਖੁਭਾਇਆ ਸੂ
ਖਾ ਕਸਮ ਕੁਰਆਨ ਦੀ ਬੈਠ ਜੱਟਾ ਕਸਮ ਚੋਰ ਨੂੰ ਚਾ ਕਰਾਇਆ ਸੂ
ਉਹਦੇ ਨਾਲ ਤੂੰ ਨਾਂਹੀਉ ਅੰਗ ਲਾਇਆ ਛੁਰੀ ਪੁਟ ਕੇ ਧੌਣ ਰਖਾਇਆ ਸੂ
ਫੜਿਆ ਹੁਸਨ ਦੇ ਮਾਲ ਦਾ ਚੋਰ ਸਾਬਤ ਤਾਂਹੀਂ ਓਸ ਤੋਂ ਕਸਮ ਕਰਾਇਉ ਸੂ
ਵਾਰਸ ਰੱਬ ਨੂੰ ਛੱਡ ਕੇ ਪਿਆ ਝੰਜਟ ਐਵੇਂ ਰਾਇਗਾਂ ਉਮਰ ਗਵਾਇਆ ਸੂ