ਖੇੜਿਆਂ ਆਖਿਆ ਸੈਦੇ ਨੂੰ ਘਲ ਦੀਚ ਜਿਹੜਾ ਡਿੱਗੇ ਫਕੀਰ ਦੇ ਜਾ ਪੈਰ਼ੀ
ਸਾਡੀ ਕਰੇਂ ਵਾਹਰ ਨਾਮ ਰੱਬ ਤੇ ਕੋਈ ਫਜ਼ਲ ਦਾ ਪਲੋਰਾ ਚਾ ਪੈਰੀਂ
ਸਾਰਾ ਖੋਲ ਕੇ ਹਾਲ ਅਹਿਵਾਲ ਆਖੀਂ ਨਾਲ ਮਹਿਰੀਆਂ ਬਰਕਤਾਂ ਵਿੱਚ ਦੈਰੀਂ
ਚਲੋ ਵਾਸਤੇ ਰੱਬ ਦੇ ਨਾਲ ਮੇਰੇ ਕਦਮ ਘਤਿਆਂ ਫਕਰ ਦੇ ਹੋਰ ਖੈਰੀਂ
ਦਮ ਲਾਇਕੇ ਸਿਆਲ ਵਿਆਹ ਲਿਆਂਦੀ ਜੰਜ ਜੋੜ ਕੇ ਗਏ ਸਾਂ ਵਿੱਚ ਵੈਰੀਂ
ਬੈਠ ਕੋੜਮੇ ਗਲ ਪਕਾ ਛੱਡੀ ਸੈਦਾ ਘੱਲੀਏ ਰਲਣ ਜਾਂ ਐਰ ਐਰੀਂ
ਜੀਕੂੰ ਜਾਣਸੈਂ ਤਿਵੇਂ ਲਿਆ ਜੋਗੀ ਕਰ ਮਿੰਨਤਾਂ ਲਾਵਣਾ ਹੱਥ ਪੈਰੀਂ
ਵਾਰਸ ਸ਼ਾਹ ਮੀਆਂ ਤੇਰਾ ਇਲਮ ਹੋਇਆ ਮਸ਼ਹੂਰ ਵਿੱਚ ਜਿੰਨ ਤੇ ਇਣਸ ਤੈਰੀਂ