ਸਦ ਮਾਂਦਰੀ ਖੇੜਿਆਂ ਲਖ ਆਂਦੇ ਫਕਰ ਵੈਦ ਤੇ ਭਟ ਮਦਾਰੀਆਂ ਦੇ
ਤਰਿਆਕ ਅਕਬਰ ਅਫਲਾਤੂਨ ਵਾਲਾ ਦਾਰੂ ਵੱਡੇ ਫਰੰਗ ਪਸਾਰੀਆਂ ਦੇ
ਜਿਨ੍ਹਾਂ ਜ਼ਾਤ ਹਜ਼ਾਰ ਦੇ ਸੱਪ ਕੀਲੇ ਘਤ ਆਂਦੇ ਨੇ ਵਿੱਚ ਪਟਾਰੀਆਂ ਦੇ
ਗੰਡੇ ਲਿਖ ਤਾਅਵੀਜ਼ ਤੇ ਧੂਪ ਧੂਣੀ ਸੂਤ ਆਂਦੇ ਨੇ ਕੰਜ ਕਵਾਰੀਆਂ ਦੇ
ਕੋਈ ਇੱਕ ਚਵਾ ਖੁਆ ਗੰਢੇ ਨਾਗ ਦੂਣ ਧਾਤਾ ਸਭੇ ਸਾਰੀਆਂ ਦੇ
ਕਿਸੇ ਲਾ ਮੱਕੇ ਲੱਸੀ ਵਿੱਚ ਘੱਤੇ ਪਰਦੇ ਚਾ ਪਾਏ ਨਰਾਂ ਨਾਰੀਆਂ ਦੇ
ਤੇਲ ਮਿਰਚ ਤੇ ਬੂਟੀਆਂ ਦੁੱਧ ਪੀਸੇ ਘਿਉ ਦੇਂਦੇ ਨੇ ਨਾਲ ਖਵਾਰੀਆਂ ਦੇ
ਵਾਰਸ ਸ਼ਾਹ ਸਪਾਧਿਆਂ ਪਿੰਡ ਬੱਧੇ ਘੁਣ ਜ਼ਹਿਰ ਮੁਹਰੇ ਧਾਤਾਂ ਮਾਰੀਆਂ ਦੇ