ਦੇ ਦੁਆਈਆਂ ਰਾਤ ਮੁਕਾ ਸੁੱਟੀ ਦੇਖੋ ਹੋਵਨੀ ਕਰੇ ਸ਼ਤਾਬੀਆਂ ਜੀ
ਜਿਹੜੀ ਹੋਵਨੀ ਗੱਲ ਸੋ ਹੋ ਰਹੀ ਸੱਭੇ ਹੋਵਨੀ ਦੀਆਂ ਖਰਾਬੀਆਂ ਜੀ
ਏਸ ਹੋਵਨੀ ਸ਼ਾਹ ਫਕੀਰ ਕੀਤੇ ਪੰਨੂ ਜੇਹਿਆਂ ਕਰੇ ਸ਼ਰਾਬੀਆਂ ਜੀ
ਮਜਨੂੰ ਜੇਹਿਆਂ ਨਾਮ ਮਜਜ਼ੂਬ ਹੋਏ ਸ਼ਹਿਜ਼ਾਦੀਆਂ ਕਰੇ ਬੇਆਬੀਆਂ ਜੀ
ਮਾਅਸ਼ੂਕ ਨੂੰ ਬੇਪਰਵਾਹ ਕਰਕੇ ਵਾਏ ਆਸ਼ਕਾਂ ਰਾਤ ਬੇਖਾਬੀਆਂ ਜੀ
ਅਲੀ ਜੇਹਿਆਂ ਨੂੰ ਕਤਲ ਗ਼ੁਲਾਮ ਕੀਤਾ ਖਬਰ ਹੋਈ ਨਾ ਮੂਲ ਅਸਹਾਬੀਆਂ ਜੀ
ਕੁੜੀਆਂ ਪਿੰਡ ਦੀਆਂ ਬੈਠ ਕੇ ਧੜਾ ਕੀਤਾ ਲੈਣੀ ਅੱਜ ਕੰਧਾਰ ਪੰਜਾਬੀਆਂ ਜੀ
ਵਾਰਸ ਸ਼ਾਹ ਮੀਆਂ ਫਲੇ ਖੇੜਿਆਂ ਦੇ ਜਮ੍ਹਾਂ ਆਣ ਹੋਈਆਂ ਹਰਬਾਬੀਆਂ ਜੀ