ਪਰਨੇਹਾਂ ਦਾ ਮੈਨੂੰ ਅਸਰ ਹੋਇਆ ਰੰਗ ਜ਼ਰਦ ਹੋਇਆ ਏਸੇ ਵਾਸਤੇ ਨੀ
ਛਾਪਾਂ ਖੁਭ ਗਈਆਂ ਗਲ੍ਹਾਂ ਮੇਰੀਆਂ ਤੇ ਦਾਜ਼ ਲਾਲ ਪਏ ਏਸੇ ਵਾਸਤੇ ਨੀ
ਕੱਟੇ ਜਾਂਦੇ ਨੂੰ ਭਜ ਕੇ ਮਿਲੀ ਸਾਂ ਮੈਂ ਤਾਣੀਆਂ ਢਿਲੀਆਂ ਨੇ ਏਸੇ ਵਾਸਤੇ ਨੀ
ਰੁੰਨੀ ਅਥਰੂ ਡੁੱਲ੍ਹੇ ਸਨ ਮੁੱਖੜੇ ਤੇ ਘੁਲ ਗਏ ਤਤੋਲੜੇ ਪਾਸ ਤੇ ਨੀ
ਮੂਧੀ ਪਈ ਬਨੇਰੇ ਤੇ ਦੇਖਦੀ ਸਾਂ ਪੋਡੂ ਲਾਲ ਹੋਇਆ ਏਸੇ ਵਾਸਤੇ ਨੀ
ਸੁਰਖੀ ਹੋਠਾਂ ਦੀ ਆਪ ਮੈਂ ਚੂਪ ਲਈ ਰੰਗ ਉਡ ਗਿਆ ਏਸੇ ਵਾਸਤੇ ਨੀ
ਕੱਟਾ ਘੁਟਿਆ ਵਿੱਚ ਗਲੋਕੜੀ ਦੇ ਡੁੱਕਾਂ ਲਾਲ ਹੋਈਆਂ ਏਸੇ ਵਾਸਤੇ ਨੀ
ਮੇਰੇ ਪੇਡੂ ਨੂੰ ਕੱਟੇ ਢਿਡ ਮਾਰੇ ਲਾਸਾਂ ਬਖਲਾਂ ਦੀਆਂ ਮੇਰੇ ਮਾਸ ਤੇ ਨੀ
ਹੋਰ ਪੁਛ ਵਾਰਸ ਮੈਂ ਜ਼ਰੀਬਣੀ ਨੂੰ ਕਿਉਂ ਅੱਘਦੇ ਲੋਕ ਮਹਾਸਤੇ ਨੀ