ਲਖੀ ਸੋਹਣੀ ਮੋਹਣੀ ਹੱਸ ਰਾਣੀ ਮਿਰਗ ਨੈਣੀ ਨੂੰ ਜਾਇਕੇ ਘਲਣੀ ਹਾਂ
ਤੇਰੀਆਂ ਅਜ਼ਮਤਾਂ ਦੇਖ ਕੇ ਪੀਰ ਮੀਆਂ ਬਾਂਦੀ ਹੋਇਕੇ ਘਰਾਂ ਨੂੰ ਚਲਨੀ ਹਾਂ
ਪੀਰੀ ਪੀਰ ਦੀ ਦੇਖ ਮਰੀਦ ਹੋਈ ਤੇਰੇ ਪੈਰ ਹੀ ਆ ਕੇ ਮਲਨੀ ਹਾਂ
ਮੈਨੂੰ ਬਖਸ ਮੁਰਾਦ ਬਲੋਚ ਸਾਈਆਂ ਤੇਰੀਆਂ ਜੁੱਤੀਆਂ ਸਿਰੇ ਤੇ ਝੱਲਨੀ ਹਾਂ
ਵਾਰਸ ਸ਼ਾਹ ਕਰ ਤਰਕ ਬੁਰਿਆਈਆਂ ਦੀ ਦਰਾਰ ਇੱਲਾਹ ਦਾ ਮੱਲਨੀ ਹਾਂ