ਹਮੇਸ਼ਾ ਨੀਵਿਆਂ ਰੁੱਖਾਂ ਨੂ, ਹੀ ਫਲ ਲੱਗਿਆ ਕਰਦੈ
ਬੜਾ ਉੱਚਾ ਵੀ ਹੋਵੇ ਰੁੱਖ, ਹਰਿੱਕ ਦਾ ਹੀ ਭਲਾ ਕਰਦੈ
ਅਸਾਡਾ ਦੋਸ਼ ਨਾ ਕੋਈ, ਤੇ ਉਸ ਨੂੰ ਹੋਸ਼ ਨਾ ਕੋਈ
ਸਜ਼ਾਏ ਮੌਤ ਦਾ ਜਾਰੀ ਸਨਮ ਕਿਓਂ ਫੈਸਲਾ ਕਰਦੈ
ਇਹ ਹੰਝੂ ਵੀ ਸੁਕਾ ਦਿੰਦੈ, ਤੜਪਣਾਂ ਵੀ ਸਿਖਾ ਦਿੰਦੈ
ਕਦੇ ਪਰ ਇਸ ਤੋਂ ਵੀ ਬਦਤਰ, ਗਮਾਂ ਦਾ ਸਿਲਸਿਲਾ ਕਰਦੈ
ਨਾ ਹਿੰਦੂ ਸਿਖ ਮੁਸਲਮਾਂ, ਆਦਮੀਅਤ ਜ਼ਾਤ ਹੈ ਮੇਰੀ
ਮੇਰੇ ਘਰ ਨੂ ਹੀ ਫਿਰ ਕਾਹਤੋਂ ਤਬਾਹ ਇਹ ਜ਼ਲਜ਼ਲਾ ਕਰਦੈ
ਹਮੇਸ਼ਾ ਦਰਦਮੰਦ ਬੋਲੇ, ਨਹੀ ਇਹ ਬੁਜ਼ਦਿਲਾਂ ਦਾ ਕੰਮ
ਕਿ ਉਹ ਯੋਧਾ ਹੀ ਹੁੰਦੈ, ਜੋ ਵਿਖਾਇਆ ਹੌਸਲਾ ਕਰਦੈ
ਤੁਹਾਡੀ ਹੌਸਲਾ ਅਫਜਾਈ ਸਦਕੇ ਕਲਮ ਉਠਦੀ ਹੈ
ਹੈ ਮਿੱਤਰੋ ਆਪ ਦੀ ਕਿਰਪਾ, ਕਿ ਜੈਲੀ ਲਿਖ ਲਿਆ ਕਰਦੈ