ਹੜ੍ਹ ਪ੍ਰਭਾਵਿਤ ਇਲਾਕੇ ‘ਚ ਮਲੇਰੀਆ ਅਤੇ ਡਾਇਰੀਆ ਫੈਲਿਆ ਹੋਇਆ ਸੀ।
ਇਕ ਪੱਤਰਕਾਰ ਨੇ ਉਥੋਂ ਦੇ ਮੈਡੀਕਲ ਅਧਿਕਾਰੀ ਨੂੰ ਪੁੱਛਿਆ, ”ਕੀ ਇਸ ਖੇਤਰ ‘ਚ ਮੌਤ ਦੀ ਦਰ ‘ਚ ਗਿਰਾਵਟ ਆਈ ਹੈ?”
”ਜੀ ਹਾਂ।” ਮੈਡੀਕਲ ਅਧਿਕਾਰੀ ਨੇ ਕਿਹਾ, ”ਕੁਝ ਦਿਨ ਪਹਿਲਾਂ ਤਕ ਇਹ ਦਰ 16 ਸੀ ਹੁਣ 12.7 ਰਹਿ ਗਈ ਹੈ।”
”12 ਅਤੇ 13 ਜਾਂ 14 ਦੀ ਗੱਲ ਤਾਂ ਸਮਝ ‘ਚ ਆਉਂਦੀ ਹੈ ਪਰ ਇਹ 12.7 ਤੋਂ ਤੁਹਾਡਾ ਕੀ ਮਤਲਬ ਹੈ?”
”ਮਤਲਬ ਬਿਲਕੁਲ ਸਾਫ ਹੈ” ਅਧਿਕਾਰੀ ਨੇ ਕਿਹਾ, ”12 ਵਿਅਕਤੀ ਮਰ ਚੁੱਕੇ ਹਨ ਅਤੇ 7 ਵਿਅਕਤੀਆਂ ਦੀ ਹਾਲਤ ਨਾਜ਼ੁਕ ਹੈ।