ਘਰ ਆਪਣੇ ਵਿੱਚ ਚਵਾ ਕਰਕੇ ਆਖ ਨਾਗਣੀ ਵਾਂਗ ਕਿਉਂ ਸ਼ੂਕੀਏਂ ਨੀ
ਨਾਲ ਜੋਗੀਆਂ ਮੋਰਚਾ ਲਾਇਉਈ ਰੱਜੇ ਜੱਟ ਵਾਂਗੂੰ ਵੱਡੀ ਫੂਕੀਏ ਨੀ
ਜਦੋਂ ਬੰਨ੍ਹ ਝੇੜੇ ਥਕ ਹੁਟ ਰਹੀਏ ਜਾ ਪਿੰਡ ਦੀਆਂ ਰੰਨਾਂ ਤੇ ਕੂਕੀਏ ਨੀ
ਕਢ ਗਾਲ਼ੀਆਂ ਸਣੇ ਰਬੇਲ ਬਾਦੀ ਘਿਨ ਮੋਲ੍ਹਿਆਂ ਅਸਾਂ ਤੇ ਘੂਕੀਏ ਨੀ
ਭਲੋ ਭਲੀ ਜਾਂ ਢਿਠਿਆਂ ਆਸ਼ਕਾਂ ਦੀ ਵਾਂਗ ਕੁਤਿਆਂ ਅੰਤ ਨੂੰ ਚੂਕੀਏਂ ਨੀ
ਵਾਰਸ ਸ਼ਾਹ ਕੀਂ ਪੁਛ ਲੈ ਬੰਦਗੀ ਨੂੰ ਰੂਹ ਸਾਜ਼ ਕਲਬੂਤ ਵਿੱਚ ਫੂਕੀਏਂ ਨੀ