ਸੱਚ ਆਖ ਰੰਨੇ ਕੇਹੀ ਧੁੰਮ ਚਾਇਆ ਤੁਸਾਂ ਭੋਜ ਵਜ਼ੀਰ ਨੂੰ ਕੁੱਟਿਆ ਜੇ
ਦਹਿੰਸਰ ਮਾਰਿਆ ਭੇਤ ਘਰੋਗੜੇ ਨੇ ਸਣੇ ਲੰਕ ਦੇ ਓਸ ਨੂੰ ਪੁੱਟਿਆ ਜੇ
ਕੈਰੋ ਪਾਂਡੋਆਂ ਦੇ ਕਟਕ ਕਈ ਖੂਹਣੀ ਮਾਰੇ ਤੁਸਾਂ ਦੇਸਭ ਨਖੁੱਟਿਆਂ ਜੇ
ਕਤਲ ਅਮਾਮ ਹੋਏ ਕਰੱਬ ਲਾ ਅੰਦਰ ਮਾਰ ਦੀਨ ਦਿਆਂ ਵਾਰਸਾਂ ਸੁੱਟਿਆ ਜੇ
ਜੋ ਕੋ ਸ਼ਰਮ ਹਿਆ ਦਾ ਆਦਮੀ ਸੀ ਜਾਨ ਮਾਲ ਥੋਂ ਓਸ ਨੂੰ ਪੁੱਟਿਆ ਜੇ
ਵਾਰਸ ਸ਼ਾਹ ਫਕੀਰ ਤਾਂ ਨੱਸ ਆਇਆ ਪਿੱਛਾ ਏਸ ਦਾ ਆਨ ਕਿਉ ਖੁੱਟਿਆ ਜੇ