ਜਦੋਂ ਖਲਕ ਪੈਦਾ ਕੀਤੀ ਰੱਬ ਸੱਚੇ ਬੰਦਿਆਂ ਵਾਸਤੇ ਕੀਤੇ ਨੇ ਇਹ ਪਸਾਰੇ
ਰੰਨਾਂ ਛੋਕਰੇ ਜਿੰਨ ਸ਼ੈਤਾਨ ਰਾਵਲ ਕੁੱਤਾ ਕੁਕੜੀ ਬਕਰੀ ਉੱਠ ਸਾਰੇ
ਏਹਾ ਮੂਲ ਫਸਾਦ ਦਾ ਹੋਏ ਪੈਦਾ ਜਿਨ੍ਹਾਂ ਸਭ ਜਗਤ ਦੇ ਮੂਲ ਮਾਰੇ
ਆਦਮ ਕਢ ਬਹਿਸ਼ਤ ਥੀਂ ਖਵਾਰ ਕੀਤਾ ਇਹ ਡਾਇਨਾਂ ਧੁਰੋਂ ਹੀ ਕਰਨ ਕਾਰੇ
ਇਹ ਕਰਨ ਫਕੀਰ ਚਾ ਰਾਜਿਆਂ ਨੂੰ ਓਹਨਾਂ ਰਾਉ ਰਜ਼ਾਦੜੇ ਸਿਧ ਮਾਰੇ
ਵਾਰਸ ਸ਼ਾਹ ਜੋ ਹੁਨਰ ਸਭ ਵਿੱਚ ਮਰਦਾਂ ਅਤੇ ਮਹਿਰੀਆਂ ਵਿੱਚ ਨੇ ਐਬ ਸਾਰੇ