ਪਿਆ ਲਾਹਨਤੋਂ ਤੌਕ ਸ਼ੈਤਾਨ ਦੇ ਗਲ ਉਹਨੂੰ ਰੱਬ ਨਾ ਅਰਸ਼ ਤੇ ਚਾੜਨਾ ਏ
ਝੂਠ ਬੋਲਿਆਂ ਜਿਨ੍ਹਾਂ ਬਿਆਜ ਖਾਧੇ ਤਿਨ੍ਹਾਂ ਵਿੱਚ ਬਹਿਸ਼ਤ ਨਾ ਵਾੜਨਾ ਏਂ
ਅਸੀਂ ਜਿਊ ਦੀ ਮੈਲ ਚੁਕਾ ਬੈਠੇ ਵਤ ਕਰਾਂ ਨਾ ਸੀਵਣਾ ਪਾੜਨਾ ਏਂ
ਸਾਨੂੰ ਮਾਰ ਲੈ ਭਈੜੇ ਪਿੱਟਿਆਂ ਨੂੰ ਚਾੜ੍ਹ ਸੀਖ ਉਤੇ ਹੈ ਤੂੰ ਚਾੜ੍ਹਣਾ ਏ
ਅੱਗੇ ਜੋਗੀ ਥੋਂ ਮਾਰ ਕਰਾਈ ਆ ਹੁਣ ਹੋਰ ਕੀ ਪੜਤਣਾ ਪਾੜਨਾ ਏ
ਤੌਬਾ ਤੁਨ ਨਸੂਹਨ ਜੇ ਮੈਂ ਮੂੰਹੋਂ ਬੋਲਾਂ ਨਕ ਵੱਢ ਕੇ ਗਧੇ ਤੇ ਚਾੜ੍ਹਨਾ ਏਂ
ਘਰ ਬਾਰ ਥੀਂ ਚਾ ਜਵਾਬ ਦਿੱਤਾ ਹੋਰ ਆਖ ਕੀ ਸੱਚ ਨਤਾਰਨਾ ਏ
ਮੇਰੇ ਨਾਲ ਨਾ ਵਾਰਸਾ ਬੋਲ ਐਵੇਂ ਮਤਾਂ ਹੋ ਜਾਈ ਕੋਈ ਕਾਰਨਾ ਏਂ