ਮੈਨੂੰ ਰੱਬ ਬਾਝੋਂ ਨਹੀਂ ਤਾਂਘ ਕਾਈ ਸਭ ਡੰਡੀਆਂ ਜ਼ਮਾਂ ਨੇ ਮੱਲੀਆਂ ਨੇ
ਸਾਰੇ ਦੇਸ਼ ਤੇ ਮੁਲਕ ਦੀ ਸਾਂਝ ਚੁੱਕੀ ਸਾਡੀਆਂ ਕਿਸਮਤਾਂ ਜੰਗਲੀਂ ਚੱਲੀਆਂ ਨੇ
ਜਿੱਥੇ ਸ਼ੀਂਹ ਬੁੱਕਣ ਫੂਕਣ ਨਾਗ ਕਾਲੇ ਬਘਿਆੜ ਘੱਤਨ ਨਿਤ ਜੱਲੀਆਂ ਨੇ
ਚਿੱਲਾ ਕਟ ਕੇ ਪੜ੍ਹਾਂ ਕਲਾਮ ਡਾਹਡੀ ਭੀੜਾਂ ਵੱਜੀਆਂ ਆਣ ਅਵੱਲੀਆਂ ਨੇ
ਕੀਤੀਆਂ ਮਿਹਨਤਾਂ ਵਾਰਸਾਂ ਦੁਖ ਝਾਕੇ ਰਾਤਾਂ ਜਾਂਦੀਆਂ ਨਹੀਂ ਨਿਫੱਲੀਆਂ ਨੇ