ਭਲਾ ਕਵਾਰੀਏ ਸਾਂਗ ਕਿਊ ਲਾਵਨੀ ਹੈਂ ਜਿੱਬੇ ਹੋਠ ਕਿੰਊ ਪਈ ਬਣਾਵਨੀ ਹੈਂ
ਭਲਾ ਜਿਉ ਕਿਊ ਭਰਮਾਵਨੀ ਹੈ ਅਤੇ ਜੀਭ ਕਿਉਂ ਪਈ ਪਕਾਵਨੀ ਹੈਂ
ਲੱਗੀ ਵਸ ਖਣੇ ਖੂਹ ਪਾਵਨੀ ਹੈਂ ਸੜੇ ਕਾਂਦ ਕਿਊਂ ਲੂਤੀਆਂ ਲਾਵਨੀ ਹੈਂ
ਐਡੀ ਲਟਕਣੀ ਨਾਲ ਕਿਊਂ ਕਰੇਂ ਗੱਲਾਂ ਸੈਦੇ ਨਾਲ ਨਕਾਹ ਪੜ੍ਹਾਵਨੀ ਹੈਂ
ਵਾਰਸ ਨਾਲ ਉੱਠ ਜਾ ਤੂੰ ਉਧਲੇ ਨੀ ਕੇਹੀਆਂ ਪਈ ਬੁਝਾਰਤਾਂ ਪਾਵਨੀ ਹੈਂ