(ਖ)
- ਖਰਗੀਨ ਦੀ ਭਰਤੀ – ਨਕੰਮੇ ਬੰਦਿਆਂ ਦਾ ਇਕੱਠ।
- ਖ਼ਾਕ ਛਾਣਦੇ ਫਿਰਨਾ ਅਵਾਰਾ ਭੌਂਦੇ ਫਿਰਨਾ, ਵਿਅਰਥ ਪੈਂਡੇ ਮਾਰਦੇ ਫਿਰਨਾ - ਰਾਜਿੰਦਰ ਪੜ੍ਹਨ ਵੇਲੇ ਤਾ ਇੱਧਰ-ਉੱਧਰ ਦੀ ਖ਼ਾਕ ਛਾਣਦਾ ਫਿਰਦਾ ਰਿਹਾ। ਪਰ ਸਮਾਂ ਲੰਘ ਜਾਣ ਕਾਰਨ ਹੁਣ ਕਿਧਰੇ ਨੌਕਰੀ ਨਹੀਂ ਮਿਲਦੀ।
- ਖ਼ਾਨਾ ਖਰਾਬ ਹੋਣਾ ਘਰ ਬਰਬਾਦ ਹੋਣਾ - ਸੁੰਦਰ ਦਾ ਨਵਾਂ ਨੌਕਰ ਉਸਦੇ ਘਰੋਂ ਸਾਰੇ ਗਹਿਣੇ ਤੇ ਨਕਦੀ ਲੈ ਕੇ ਭੱਜ ਗਿਆ। ਜਿਸ ਨਾਲ ਉਸਦਾ ਖ਼ਾਨਾ ਖਰਾਬ ਹੋ ਗਿਆ।
- ਖ਼ੁਸ਼ੀ ਵਿੱਚ ਵਾਛਾਂ ਛਿੜ ਜਾਣੀਆਂ ਅਤਿ ਖੁਸ਼ ਹੋਣਾ, ਖੁਸ਼ੀ ਨਾਲ ਹਾਸਾ ਨਿਕਲਣਾ - ਤੇਜ ਕੌਰ ਦੀ ਧੀ ਜਦੋਂ 10 ਸਾਲ ਬਆਦ ਅਮਰੀਕਾ ਤੋਂ ਵਾਪਸ ਆਈ ਤਾਂ ਉਸ ਦੀਆਂ ਵਾਛਾਂ ਛਿੜ ਗਈਆਂ।
- ਖੂਹ ਨਿਖੁਟ ਜਾਣੇ ਸਾਰਾ ਧਨ ਮੁੱਕ ਜਾਣਾ - ਪਿਤਾ ਨੇ ਆਪਣੇ ਵਿਹਲੇ ਰਹਿੰਦੇ ਪੁੱਤ ਨੂੰ ਸਮਝਾਇਆ, "ਪੁੱਤਰ ਹਮੇਸ਼ਾਂ ਵਿਹਲੇ ਰਹਿਣ ਨਾਲ ਖੂਹ ਵੀ ਨਿਖੁਟ ਜਾਦੇ ਹਨ । ਤੂੰ ਕੋਈ ਕੰਮ ਧੰਦਾ ਕਰਿਆ ਕਰ, ਤਾਂ ਜੋ ਤੈਨੂੰ ਕਿਸੇ ਦਾ ਮੁਥਾਜ਼ ਨਾ ਹੋਣਾ ਪਵੇ ।"
- ਖੂਨ ਸਫੈਦ ਹੋਣਾ ਸੰਬੰਧੀਆਂ ਦਾ ਆਪਸ ਵਿੱਚ ਪਿਆਰ ਨਾ ਰਹਿਣਾ, ਖੁਦਗਰਜ਼ ਹੋਣਾ - ਅੱਜ-ਕੱਲ੍ਹ ਤਾਂ ਸਕੇ ਭੈਣ-ਭਰਾਂਵਾਂ ਦੇ ਖੂਨ ਸਫੈਦ ਹੋ ਗਏ ਹਨ,ਜੇਕਰ ਕਿਸੇ ਇੱਕ ਨੂੰ ਮੁਸੀਬਤ ਪੈ ਜਾਵੇ, ਤਾਂ ਦੂਜਾ ਉਸ ਦੀ ਸਾਰ ਤੱਕ ਨਹੀਂ ਲੈਂਦੇ।
- ਖੇਹ ਉਡਾਉਣੀ ਬਦਨਾਮੀ ਕਰਨਾ - ਫਕੀਰੀਏ ਦੇ ਮੁੰਡੇ ਨੇ ਦਸਾਂ ਸਾਲਾਂ ਤੋਂ ਚੋਰੀਆਂ ਕਰਕੇ ਜੋ ਖੇਹ ਉਡਾਈ ਹੈ, ਉਸ ਨਾਲ ਸਾਰਾ ਟੱਬਰ ਹੀ ਰੁਲ ਗਿਆ ਹੈ।
- ਖੰਭ ਲਾ ਕੇ ਉਡ ਜਾਣਾ ਗੁੰਮ ਹੋ ਜਾਣਾ, ਥਹੁ ਪਤਾ ਨਾ ਲੱਗਣਾ - ਅਜੇ ਮੈਂ ਹੁਣੇ ਹੀ ਮੇਜ਼ ਤੇ ਸੌ ਰੁਪਿਆ ਰੱਖਿਆ ਸੀ ਪਰ ਹੁਣ ਲੱਭਦਾ ਨਹੀਂ, ਪਤਾ ਨਹੀਂ ਕਿਧਰ ਖੰਭ ਲਾ ਕੇ ਉਡ ਗਿਆ।
- ਗੱਦੋਂ ਖੁਰਕੀ – ਗੌਂ ਗਰਜ਼ ਦੀ ਖਾਤਰ ਕੀਤੀ ਟਹਿਲ ਖੁਸ਼ਾਮਦ।
- ਗੋਦਡ਼ੀ ਵਿਚ ਲਾਲ – ਗੁੱਝਾ ਗੁਣਵਾਨ ਬੰਦਾ, ਵੇਖਣ ਨੂੰ ਸਿੱਧਾ-ਸਾਦਾ ਪਰ ਯੋਗਤਾ ਵਿਚ ਬਹੁਤ ਉੱਚਾ।
- ਗੋਬਰ ਗਣੇਸ਼ – ਮੋਟਾ ਮੂਰਖ ਬੰਦਾ।
- ਗਲ਼-ਪੰਜਾਲੀ ਪਾ ਦੇਣਾ ਜੰਜ਼ਾਲਾਂ ਵਿੱਚ ਫਸਾ ਦੇਣਾ - ਮਨਸਾ ਸਿੰਘ ਨੇ ਆਪਣੀ ਧੀ ਛੋਟੀ ਉਮਰ ਵਿੱਚ ਹੀ ਵਿਆਹ ਕੇ ਉਸ ਦੇ ਗਲ਼-ਪੰਜਾਲੀ ਪਾ ਦਿੱਤੀ । ਹੁਣ ਵਿਚਾਰੀ ਨੁੰ ਸਿਰ ਖੁਰਕਣ ਦੀ ਵਿਹਲ ਨਹੀਂ ਮਿਲਦੀ।
- ਗ਼ਲੀਆਂ ਦੇ ਕੱਖਾਂ ਨਾਲੋਂ ਹੋਲੇ ਹੋਣਾ ਕੋਈ ਸਤਿਕਾਰ ਨਾ ਰਹਿਣਾ - ਗਰੀਬ-ਦਾਸ ਦਾ ਰਿਸ਼ਵਤ ਖੋਰੀ ਨਾਲ ਕਮਾਇਆ ਹੋਇਆ ਧਨ ਖ਼ਤਮ ਹੋ ਗਿਆ ਹੈ। ਹੁਣ ਉਸ ਨੂੰ ਕੋਈ ਨਹੀਂ ਪੁੱਛਦਾ, ਉਸ ਦੀ ਹਾਲਤ ਗਲੀਆਂ ਦੇ ਕੱਖਾਂ ਨਾਲੋਂ ਹੋਲੀ ਹੋ ਗਈ ਹੈ।
- ਘਡ਼ੀ ਦਾ ਪਰਾਹੁਣਾ, ਘਡ਼ੀਆਂ ਪਲਾਂ ਤੇ, ਦਮ ਦਾ ਪਰਾਹੁਣਾ, ਅਖੀਰਲੇ ਦਮਾਂ ਤੇ – ਮਰਨਾਊ, ਮਰਨ ਕਿਨਾਰੇ।
- ਘਡ਼ੇ ਜਿੱਡਾ ਮੋਤੀ – ਬਹੁਤ ਉੱਘਾ, ਚੰਗਾ ਆਦਮੀ।
- ਘਡ਼ੇ ਦੀ ਮੱਛੀ – ਜੋ ਹਰ ਵੇਲੇ ਹੱਥਾਂ ਹੇਠ ਹੋਵੇ ਤੇ ਜਦ ਜੀ ਕਰੇ ਵਰਤਿਆ ਜਾ ਸਕੇ, ਛੇਤੀ ਕਾਬੂ ਆ ਸਕਣ ਵਾਲਾ ਬੰਦਾ, ਵੱਸ ਵਿਚ।
- ਘੇਗਲ ਕੰਨਾ – ਘੇਸਲਾ, ਸੁਣ ਕੇ ਘੇਸਲ ਮਾਰ ਛੱਡਣ ਵਾਲਾ।
- ਘਿਓ-ਸ਼ੱਕਰ ਹੋਣਾ ਆਪੋ ਵਿੱਚ ਸੁਭਾਅ ਮਿਲ ਜਾਣੇ - ਜਿਹੜੇ ਪਰਿਵਾਰਾਂ ਦੇ ਮੰਦਰ ਆਪਸ ਵਿੱਚ ਘਿਓ-ਸ਼ੱਕਰ ਹੋ ਕੇ ਰਹਿੰਦੇ ਹਨ, ਉਹ ਹਮੇਸ਼ਾਂ ਤਰੱਕੀ ਕਰਦੇ ਹਨ।
- ਘੜੀ ਦਾ ਘੁੱਥਾ ਵੇਲੇ ਸਿਰ ਕੰਮ ਕਰਨ ਤੋਂ ਉੱਕ ਜਾਣਾ ਤੇ ਬਾਅਦ ਵਿੱਚ ਪਛਤਾਉਣਾ - ਵਕਤ ਸਿਰ ਕੰਮ ਕਰਨ ਵਾਲਾ ਵਿਅਕਤੀ ਹਮੇਸ਼ਾਂ ਕਾਮਯਾਬ ਰਹਿੰਦਾ ਹੈ । ਵਕਤ ਦੀ ਕਦਰ ਨਾਂ ਕਰਨ ਵਾਲੇ ਨਾਲ ਤਾਂ 'ਘੜੀ ਦਾ ਘੁੱਥਾ' ਵਾਲੀ ਗੱਲ ਹੁੰਦੀ ਹੈ।
- ਘੁੰਡੀ ਖੋਲਣੀ ਭੇਤ ਦੀ ਗੱਲ ਸਮਝਾ ਦੇਣੀ - ਬੀਰਬਲ, ਅਕਬਰ ਬਾਦਸ਼ਾ ਅੱਗੇ ਰਾਜਸੀ ਮਾਮਲਿਆਂ ਦੀ ਸਾਰੀ ਘੁੰਡੀ ਖੋਲ ਦਿੰਦਾ ਸੀ।