(ਡ, ਢ, ਤ)
- ਡੱਡ ਮੱਛ – ਚੰਗੀ ਮਾਡ਼ੀ ਸਭ ਸ਼ੈ, ਵੱਡੇ ਛੋਟੇ ਸਭ ਬੰਦੇ।
- ਡਾਵਾਂ-ਡੋਲ – ਉਦਾਸ, ਥਿਡ਼ਕਿਆ ਹੋਇਆ।
- ਢਲਦਾ ਪਰਛਾਵਾਂ – ਜੋ ਸਦਾ ਇੱਕ-ਰੱਸ ਨਾ ਰਹੇ, ਜੋ ਵਧਦਾ ਘਟਦਾ ਰਹੇ।
- ਤਰਲੋ ਮੱਛੀ – ਪਾਣੀਓਂ ਬਾਹਰ ਕੱਢੀ ਮੱਛੀ ਵਾਂਙ ਤਡ਼ਫ ਰਿਹਾ।
- ਤਾਰਿਆਂ ਦੀ ਛਾਵੇਂ – ਤਡ਼ਕੇ, ਬਹੁਤ ਸਵੇਰੇ।
- ਤੇਲੀਆ ਬੁੱਧ – ਸਿਆਣਾ ਬੰਦਾ, ਤੇਜ ਸਮਝ।
- ਦਸਾਂ ਨਹੁੰਆਂ ਦੀ ਕਮਾਈ – ਹਕ ਹਲਾਲ ਦੀ ਕਮਾਈ।
- ਦਮ ਦਾ ਪਰਾਹੁਣਾ – ਮਰਨਾਉ।
- ਦਮਾਂ ਦਾ ਗਾਡ਼੍ਹਾ – ਧੀਰਜ ਜੇਹੇ ਵਾਲਾ ਬੰਦਾ, ਜੋ ਛੇਤੀ ਥੱਕੇ, ਅੱਕੇ ਨਾ।
- ਦਿਲ ਦਾ ਦਰਿਆ – ਬਡ਼ਾ ਸਖੀ, ਖੁਲ੍ਹ ਦਿਲਾ।
- ਦੁੱਧ ਦਾ ਉਬਾਲ – ਥੋਡ਼੍ਹ-ਚਿਰਾ ਜੋਸ਼।
- ਦੋ ਪੁਡ਼ ਮਿਲਦੇ – ਤਰਕਾਲਾਂ ਵੇਲੇ, ਸੂਰਜ ਅਸਤਣ ਸਮੇਂ।
- ਦੌਲਾ ਮੌਲਾ – ਲਾਪਰਵਾਹ।
- ਧੁਖ-ਧੁਖੀ – ਚਿੰਤਾ, ਘਬਰਾਹਟ।
- ਨਗਾਰੇ ਦੀ ਚੋਟ ਨਾਲ – ਗੱਜ ਵੱਜ ਕੇ, ਸਭ ਦੇ ਰੂਬਰੂ।
- ਨਮਦਾ ਬੁੱਧ – ਥੋਡ਼੍ਹੀ ਅਕਲ ਵਾਲਾ, ਮੋਟੀ ਸਮਝ।
- ਨਾਢੂ ਸਰਾਫ, ਨਾਢੂ ਖਾਂ – ਆਕਡ਼ ਖਾਂ, ਹੰਕਾਰੀ।
- ਪਾਣੀ ਦਾ ਬੁਲਬੁਲਾ – ਛੇਤੀ ਨਾਸ ਹੋ ਜਾਣ ਜਾਂ ਮਿਟ-ਮੁੱਕ ਜਾਣ ਵਾਲਾ।
- ਪਿਤਾ ਪੁਰਖੀ – ਵੱਡ ਵਡੇਰਿਆਂ ਦੇ ਸਮੇਂ ਤੋਂ ਤੁਰੀ ਆਉਂਦੀ ਰੀਤ ਰਸਮ।
- ਫਸਲੀ ਬਟੇਰਾ – ਜੋ ਆਪਣੀ ਗਰਜ਼ ਵੇਲੇ ਆ ਮੂੰਹ ਵਿਖਾਵੇ ਤੇ ਕੰਮ ਹੋ ਜਾਣ ਤੇ ਖਿਸਕੂੰ ਹੋ ਜਾਵੇ।
- ਫਿੱਟਣੀਆਂ (ਫਿੱਟਡ਼ੀਆਂ) ਦਾ ਫੇਟ – ਲਡ਼ਾਈ ਕਰਾਉਣ ਵਾਲਾ, ਲਾਊ ਮਾਊ।
- ਫੇਰਵਾਂ ਚੁੱਲ੍ਹਾ – ਸਦਾ ਹੀ ਧਡ਼ਾ ਜਾਂ ਖਿਆਲ ਬਦਲਦਾ ਰਹਿਣ ਵਾਲਾ।
- ਬਗਲਾ ਭਗਤ – ਪਖੰਡੀ, ਵੇਖਣ ਨੂੰ ਬਡ਼ਾ ਭਲਾ ਪੁਰਸ਼ ਪਰ ਵਿਚੋਂ ਲੁੱਚਾ।
- ਬੁੱਧੂ ਲਾਣਾ – ਮੂਰਖਾਂ ਦੀ ਟੋਲੀ, ਮੂਰਖ ਲੋਕ।
- ਭੰਗ (ਭੋਹ) ਦੇ ਭਾਡ਼ੇ – ਅਜਾਈਂ ਵਿਅਰਥ, ਬਹੁਤ ਸਸਤਾ।
- ਭਾਡ਼ੇ ਦਾ ਟੱਟੂ – ਉਜਰਤ ਲੈ ਕੇ ਕੰਮ ਕਰਨ ਵਾਲਾ, ਜੋ ਖੇਚਲ ਦਾ ਮੁੱਲ ਲਏ ਬਿਨਾਂ ਕੁਝ ਨਾ ਕਰੇ।
- ਭੂੰਡਾਂ ਦੀ ਖੱਖਰ – ਬਹੁਤ ਲਡ਼ਾਕਾ, ਕੁਪੱਤਾ ਬੰਦਾ, ਬਹੁਤ ਲਡ਼ਾਕੇ ਕੱਪਤੇ ਬੰਦੇ।
- ਭੇਡ ਚਾਲ – ਬਿਨਾਂ ਸੋਚੇ-ਵਿਚਾਰੇ ਕੀਤੀ ਰੀਸ।
- ਮਾਤਾ ਦਾ ਮਾਲ – ਨਿਕੰਮਾ ਸ਼ੈ, ਬਹੁਤ ਕਮਜ਼ੋਰ ਆਦਮੀ।
- ਮਿੱਟੀ ਦਾ ਮਾਧੋ – ਮੂਰਖ।
- ਮਿੱਟੀ ਦੇ ਮੁੱਲ – ਬਹੁਤ ਸਸਤਾ।
- ਮਿੱਠੀ ਛੁਰੀ – ਉੱਪਰੋਂ ਮਿੱਤਰ ਪਰ ਵਿਚੋਂ ਪੱਕਾ ਵੈਰੀ।
- ਮੁੱਛ ਦਾ ਵਾਲ – ਸਦਾ ਨਾਲ ਰਹਿਣ ਵਾਲਾ ਇਤਬਾਰੀ ਬੰਦਾ।
- ਮੂੰਹ ਦਾ ਮਿੱਠਾ – ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲਾ।
- ਮੂੰਹ ਫੱਟ – ਬਿਨਾ ਸੋਚੇ ਵਿਚਾਰੇ ਮਨ-ਆਈ ਗੱਲ ਕਹਿ ਦੇਣ ਵਾਲਾ।
- ਮੂੰਹ ਮੀਟੀ ਪਰਾਕਡ਼ੀ – ਬਹੁਤ ਹੀ ਘੱਟ ਬੋਲਣ ਵਾਲਾ।
- ਮੋਮ ਦਾ ਨੱਕ – ਜੋ ਕਿਸੇ ਗੱਲ ਤੇ ਪੱਕਾ ਜਾਂ ਕਾਇਮ ਨਾ ਰਹੇ।
- ਰੰਨ ਮੁਰੀਦ – ਵਹਿਟੀ ਦੇ ਅਧੀਨ।
- ਰਾਤ ਦਾ ਜੰਮ – ਚੋਰੀ ਦਾ ਮਾਲ।
- ਰਾਮ ਕਹਾਣੀ – ਦੁੱਖ ਭਰੀ ਲੰਮੀ ਵਾਰਤਾ।
- ਲਹੂ (ਖੂਨ) ਦਾ ਤਿਹਾਇਆ – ਜਾਨੀ ਦੁਸ਼ਮਣ, ਜਾਨ ਦਾ ਵੈਰੀ।
- ਲਗਰ (ਪੋਰੀ) ਵਰਗਾ ਜਵਾਨ – ਪਤਲਾ, ਲੰਮਾ ਤੇ ਸੋਹਣਾ ਜਵਾਨ।
- ਲੰਗੋਟੀਆ ਯਾਰ – ਛੋਟੀ ਉਮਰ ਦਾ ਬਣਿਆ ਮਿੱਤਰ।
- ਲੰਡਾ (ਚਿਡ਼ਾ) ਛਡ਼ਾ – ਜਿਸ ਦਾ ਟੱਬਰ ਨਾ ਹੋਵੇ, ਇੱਕਲਾ-ਕਾਰਾ।
- ਲੰਡੀ ਬੁੱਚੀ – ਨੀਵੇਂ ਦਰਜੇ ਦੇ ਲੋਕ।
- ਲਾਈ ਲੱਗ – ਬਿਨਾਂ ਸੋਚੇ ਵਿਚਾਰੇ ਹੋਰਨਾਂ ਦੇ ਕਹੇ ਤੇ ਤੁਰਨ ਵਾਲਾ।
- ਲਪੌਡ਼ ਸੰਖ, ਗਪੌਡ਼ ਸੰਖ – ਗੱਪਾਂ ਤੇ ਫਡ਼੍ਹਾਂ ਮਾਰਨ ਵਾਲਾ।
- ਲਾਰੇ ਹੱਥਾ – ਝੂਠੇ ਇਕਰਾਰ ਕਰਨ ਵਾਲਾ।
- ਲਾਲ ਬੁਝੱਕਡ਼ – ਜੋ ਆਪਣੇ ਆਪ ਨੂੰ ਬਹੁਤ ਸਿਆਣਾ ਸਮਝੇ।
- ਵਾਹ ਲੱਗਦਿਆਂ – ਜਿਥੋਂ ਤੀਕ ਹੋ ਸਕੇ।
- ਵਾਹੋ ਦਾਹੀ – ਬਹੁਤ ਛੇਤੀ-ਛੇਤੀ ਤੇ ਅਟਕਣ ਤੋਂ ਬਿਨਾਂ।