ਸਹਿਤੀ ਆਖਿਆ ਉੱਠ ਰਬੇਲ ਬਾਂਦੀ ਖੈਰ ਪਾ ਫਕੀਰ ਨੂੰ ਕੱਢੀਏ ਨੀ
ਆਟਾ ਘਤ ਕੇ ਰੁਗ ਕਿ ਬੁਕ ਚੀਣਾਂ ਵਿੱਚੋਂ ਅਲਖ ਫਸਾਦ ਦੀ ਵੱਢੀਏ ਨੀ
ਦੇ ਭਿਛਿਆ ਵਿਹੜਿਉਂ ਕਢ ਆਈਏ ਹੋੜਾ ਵਿੱਚ ਬਰੂੰਹ ਦੇ ਗੱਡੀਏ ਨੀ
ਅੰਮਾਂ ਅਵੇ ਤਾਂ ਭਾਬੀ ਤੋਂ ਵਧ ਹੋਈਏ ਸਾਥ ਉੱਠ ਬਲੇਦੇ ਦਾ ਛੱਡੀਏ ਨੀ
ਆਵੇ ਖੋਹ ਨਵਾਲੀਆਂ ਹੀਰ ਸੁੱਟੇ ਓਹਦੇ ਯਾਰ ਨੂੰ ਕੁਟ ਕੇ ਛੱਡੀਏ ਨੀ
ਵਾਂਗ ਕਿਲਾਅ ਦੀਪਾਲਪੁਰ ਹੋ ਆਕੀ ਝੰਡਾ ਵਿੱਚ ਮਵਾਸ ਦੇ ਗੱਡੀਏ ਨੀ
ਵਾਰਸ ਸ਼ਾਹ ਦੇ ਨਾਲ ਦੋ ਹੱਥ ਕਰੀਏ ਆਇ ਉੱਠ ਤੂੰ ਸਾਰ ਦੀਏ ਹੱਡੀਏ ਨੀ