ਹਟਾ ਵਿੱਚ ਨਾ ਯਾਰਾ ਵਿਕਦੇ ਯਾਰ ਮਿਲਦੇ ਨਾਲ ਨਸੀਬਾ
ਜੇ ਬੋਲੀ ਲਗੇ ਮੇਰੇ ਯਾਰ ਦੀ ਜਿੰਦ ਵੇਚ ਕੇ ਯਾਰ ਖਰੀਦਾ
ਜੇ ਰੰਗ ਚੜੇ ਮੇਨੂੰ ਮੇਰੇ ਯਾਰ ਦਾ
ਛੱਡ ਦੇਵਾ ਦੁਨਿਆ ਦੇ ਹਰ ਰੰਗ ਨੂੰ
ਖੁੱਦਾ ਬਿਨਾ ਸਰ ਜਾਵੇਗਾ
ਯਾਰ ਚਾਹਿਦਾ ਮਸਤ ਮੰਲਗ ਨੂੰ
ਵਸੀਅਤ ਅਪਣੀ ਕਬਰਾਂ ਦੀ
ਮੈ ਯਾਰ ਦੇ ਨਾਮ ਲਿਖਵਾਵਾਂ
ਜੇ ਸ਼ਿਕਾਰੀ ਬਣ ਕੇ ਆਵੇ ਯਾਰ ਮੇਰਾ
ਸ਼ਿਕਾਰ ਖੁੱਦ ਬਣ ਜਾਵਾਂ
ਖੂਦਾ ਨਾਲੋ ਜਿਆਦਾ ਮੈਨੂੰ ਯਾਰ ਨਾਲ ਉਮੀਦਾਂ
ਹਟਾ ਵਿੱਚ ਨਾ ਯਾਰਾ ਵਿਕਦੇ ਯਾਰ ਮਿਲਦੇ ਨਾਲ ਨਸੀਬਾਂ
ਜੇ ਬੋਲੀ ਲਗੇ ਮੇਰੇ ਯਾਰ ਦਾ ਜਿੰਦ ਵੇਚ ਕੇ ਯਾਰ ਖਰੀਦਾ
ਜੇ ਨਸ਼ਾ ਚੜੇ ਮੇਨੂੰ ਮੇਰੇ ਯਾਰ ਦਾ
ਸਾਰੇ ਨਸ਼ੇ ੂ ਨੂੰ ਛੱਡ ਦੇਵਾ
ਜੇ ਇੱਕਠਾ ਕਰੇ ਯਾਰ ਮੇਰਾ
ਖੁੱਦ ਨੁੰ ਸੋ ਟੋਟੇਆ ਵਿੱਚ ਵੱਢ ਦੇਵਾ
ਜੋ ਅੱਜ ਤੱਕ ਨਾ ਕੋਈ ਕਰ ਸਕਿਆਂ
ਉਸਦੀ ਖੂਮਾਰੀ ਵਿੱਚ ਉਹ ਕਰ ਜਾਵਾਂ
ਜੇ ਉਮਰ ਲੱਗੇ ਮੇਰੀ ਮੇਰੇ ਯਾਰ ਨੂੰ
ਮੈ ਅੱਜ ਹੀ ਮਰ ਜਾਵਾ
ਉਚਿਆਂ ਨਾਲੋ ਕੀ ਨਿਬਨੀ
ਨਿਬਾਵਾਂ ਸੰਗ ਗਰੀਬਾਂ
ਹਟਾ ਵਿੱਚ ਨਾ ਯਾਰਾ ਵਿਕਦੇ ਯਾਰ ਮਿਲਦੇ ਨਾਲ ਨਸੀਬਾ
ਜੇ ਬੋਲੀ ਲਗੇ ਮੇਰੇ ਯਾਰ ਦਾ ਜਿੰਦ ਵੇਚ ਕੇ ਯਾਰ ਖਰੀਦਾ
ਜੇ ਦਿਦਾਰ ਹੋਏ ਸੋਹਣੇ ਯਾਰ ਦਾ
ਪਲਕਾਂ ਕਦੇ ਨਾ ਝੁਕਾਂਵਾ
ਜੇ ਅਲਫਾਜ਼ ਬਣੇ ਯਾਰ ਮੇਰਾ
ਜਜ਼ਬਾਤ ਮੈ ਬਣ ਜਾਵਾ
ਜੇ ਬਾਜ਼ੀ ਲਗਾਏ ਯਾਰ ਮੇਰਾ
ਜਾਣ ਕੇ ਮੈ ਹਾਰ ਜਾਵਾਂ
ਜੁਲਮ ਕਰੇ ਯਾਰ ਮੇਰਾ
ਹੱਸ-2 ਕੇ ਮੈ ਜਰ ਜਾਵਾਂ
ਹਟਾ ਵਿੱਚ ਨਾ ਯਾਰਾ ਵਿਕਦੇ ਯਾਰ ਮਿਲਦੇ ਨਾਲ ਨਸੀਬਾ
ਜੇ ਬੋਲੀ ਲਗੇ ਮੇਰੇ ਯਾਰ ਦਾ ਜਿੰਦ ਵੇਚ ਕੇ ਯਾਰ ਖਰੀਦਾ
ਜੇ ਸੁਪਣੇ ਵਿੱਚ ਮੇਰੇ ਯਾਰ ਨਾਲ ਮੁਲਾਕਾਤ ਹੋਵੁ
ਦੁਆਂ ਕਰਾ ਇਹ ਕਦੇ ਨਾ ਪ੍ਰਭਾਤ ਹੋਵੇ
ਦੀਵੇ ਨਾਲ ਬੱਤੀ ਜੁੜੀ ਜਿਵੇ ਯਾਰ ਨਾਲ ਜੁੜ ਜਾਵਾਂ
ਜੇ ਪਾਣੀ ਬਣੇ ਯਾਰ ਮੇਰਾ ਪਤਾਸ਼ਾਂ ਮੈ ਬਣ ਜਾਵਾ
ਜੇ ਨਮਕ ਬਣੇ ਯਾਰ ਮੇਰਾ ਜਖਮਾ ਤੇ ਮੈ ਲਗਾਵਾ
ਜੇ ਪਾਰ ਖੜਾ ਬੁਲਾਵੇ ਯਾਰ ਮੇਰਾ ਕੱਚੇ ਤੇ ਮੈ ਤਰ ਜਾਵਾ
ਖੁਦਾ ਵਰਗਾ ਯਾਰ ਮੇਰਾ ਕਿਉ ਹੋਰ ਦਰ ਜਾਵਾਂ
੍ਹਟਹਟਾ ਵਿੱਚ ਨਾ ਯਾਰਾ ਵਿਕਦੇ ਯਾਰ ਮਿਲਦੇ ਨਾਲ ਨਸੀਬਾ
ਜੇ ਬੋਲੀ ਲਗੇ ਮੇਰੇ ਯਾਰ ਦਾ ਜਿੰਦ ਵੇਚ ਕੇ ਯਾਰ ਖਰੀਦਾ
ਜੇ ਲੋਅ ਬਣੇ ਯਾਰ ਮੇਰਾ , ਪਰਵਾਣਾ ਮੈ ਬਣ ਮੈ ਸੜ ਜਾਵਾ
ਜੇ ਲਿਖੈ ਯਾਂਰ ਮੇਰਾ ਅਫਸਾਣਾ ਮੈ ਬਣ ਜਾਵਾਂ
ਜੇ ਸੋਚ ਬਣੇ ਯਾਰ ਮੇਰਾ
ਖਿਆਂਲ ਮੈ ਬਣ ਜਾਵਾਂ
ਜੇ ਸਵਾਲ ਬਣੇ ਯਾਂਰ ਮੇਰਾ
ਜਵਾਵ ਮੈ ਬਣ ਜਾਵਾਂ
ਹੱਟਾਂ ਵਿੱਚ ਨਾ ਯਾਰਾ ਵਿਕਦੇ ਯਾਰ ਮਿਲਦੇ ਨਾਲ ਨਸੀਬਾ
ਜੇ ਬੋਲੀ ਲਗੇ ਮੇਰੇ ਯਾਰ ਦਾ ਜਿੰਦ ਵੇਚ ਕੇ ਯਾਰ ਖਰੀਦਾ
ਯਾਰ ਤੇਰੇ ਤੇਨੂੰ ਮਿਲ ਜਾਵੇ 'ਦੀਪ' ਏਡੀ ਤੇਰੀ ਤਕਦੀਰ ਕਿੱਥੇ
ਯਾਰ ਤੇਰਾ ਖੜਾ ਉਸ ਥਾਂ ਤੇਰੇ ਸਾਹ ਮੁਕੱਦੇ ਨੇ ਜਿੱਥੇ
ਕਿੱਉੇ ਤੂੱ ਝੱਲਾ ਹੋਇਆਂ ਕਰੇ ਲਿਖ ਕੇ ਯਾਂਰ ਨਾ ਮਿਲਦੇ
ਇਹ ਤਾ ਉਹ ਫੁੱਲ ਨੇ ਜੋ ਬਿਨ ਮੋਸਮ ਤੋ ਖਿਲਦੇ
ਦੁਨਿਆ ਕੀ ਜਾਨੇ ਯਾਂਰ ਕਿਨਾ ਅਜ਼ੀਜ ਹੈ
ਜਿਸ ਤੋ ਬਾਅਦ ਲੋੜ ਨਾ ਕੋਈ ਸੋਦਾ ਯਾਰ ਦਾ ਉਹ ਖਰੀਦ ਹੈ
ਸੋਦੇ ਇਹੋ ਜਿਹੇ ਹੁਦੇਂ ਨਾਲ ਨਸੀਬਾਂ
ਹੱਟਾਂ ਵਿੱਚ ਨਾ ਯਾਰਾ ਵਿਕਦੇ ਯਾਰ ਮਿਲਦੇ ਨਾਲ ਨਸੀਬਾ
ਜੇ ਬੋਲੀ ਲਗੇ ਮੇਰੇ ਯਾਰ ਦਾ ਜਿੰਦ ਵੇਚ ਕੇ ਯਾਰ ਖਰੀਦਾ