ਕੱਚੀ ਕੁਆਰੀਏ ਲੋੜ੍ਹ ਦੀਏ ਮਾਰੀਏ ਨੀ ਟੂਣੇ ਹਾਰੀਏ ਆਖ ਕੀ ਆਹਨੀ ਹੈਂ
ਭਲਿਆਂ ਨਾਲ ਬੁਰਿਆਂ ਕਾਹੇ ਹੋਵਨੀ ਹੈਂ ਕਾਈ ਬੁਰੇ ਹੀ ਭਾਵਨੇ ਚਾਹਨੀ ਹੈਂ
ਅਸਾਂ ਭੁਖਿਆਂ ਆਣ ਸਵਾਲ ਕੀਤਾ ਕਹਿਆਂ ਜ਼ੇਬ ਦੀਆਂ ਰਿੱਕਤਾਂ ਡਾਹਨੀ ਹੈਂ
ਵਿੱਚੋਂ ਪੱਕੀਏ ਛੈਲ ਉਚੱਕੀਏ ਨੀ ਰਾਹ ਜਾਂਦੜੇ ਮਿਰਗ ਕਿਉਂ ਫਾਹਨੀ ਹੈਂ
ਗੱਲ ਹੋ ਚੁੱਕੀ ਫੇਰ ਛੇੜਨੀ ਹੈਂ ਹਰੀ ਸਾਖ ਨੂੰ ਮੋੜ ਕਿਉਂ ਵਾਹਨੀ ਹੈਂ
ਘਰ ਜਾਣ ਸਰਦਾਰ ਦਾ ਭੀਖ ਮਾਂਗੀ ਸਾਡਾ ਅਰਸ਼ ਦਾ ਕਿੰਗਰ੍ਹਾ ਢਾਹਨੀ ਹੈਂ।
ਕੇਹਾ ਨਾਲ ਪਰਦੇਸੀਆਂ ਵੈਰ ਚਾਇਉ ਚੈਂਚਰ ਹਾਰੀਏ ਆਖ ਕੀ ਆਹਨੀ ਹੈਂ
ਰਾਹ ਜਾਂਦੜੇ ਫਕਰ ਖਹੇੜਨੀਂ ਹੈਂ ਆ ਨਹਿਰੀਏ ਸਿੰਗ ਕਿਉਂ ਡਾਹਨੀ ਹੈਂ
ਘਰ ਪਈਅੜੇ ਧਰੋਹੀਆਂ ਘੇਰੀਆਂ ਨੀ ਢਗੀ ਵਿਹਰੀਏ ਸਾਨ੍ਹਾਂ ਨੂੰ ਵਾਹਨੀ ਹੈਂ
ਆ ਵਾਸਤਾ ਈ ਨੈਨਾਂ ਗੁੰਡਿਆਂ ਦਾ ਇਹ ਕਲ੍ਹਾ ਕਿਵੇਂ ਪਿੱਛੇ ਲਾਹਣੀ ਹੈਂ
ਅਸ਼ਕਾਰ ਦਰਿਆ ਵਿੱਚ ਖੇਡ ਮੋਈਏ ਕੱਹੀਆਂ ਮੂਤ ਵਿੱਚ ਮੱਛੀਆਂ ਫਾਹਨੀ ਹੈਂ
ਵਾਰਸ ਸ਼ਾਹ ਫਕੀਰ ਨੂੰ ਛੇੜਨੀ ਹੈਂ ਅੱਖੀਂ ਨਾਲ ਕਿਉਂ ਖੱਖਰਾਂ ਲਾਹਨੀ ਹੈਂ