ਜੱਟ ਦੇਖ ਕੇ ਜੱਟੀ ਨੂੰ ਕਾਂਗ ਕੀਤੀ ਦੇਖੋ ਪਰੀ ਨੂੰ ਰਿੱਛ ਪਥੱਲਿਆ ਜੇ
ਮੇਰੀ ਸਈਆ ਦੀ ਮੋਹਰਨ ਮਾਰ ਜਿੰਦੋ ਤਿਲਕ ਮਹਿਰ ਦੀ ਜੂਹ ਨੂੰ ਚੱਲਿਆ ਜੇ
’ਲੋਕਾਂ ਬਾਹੁੜੀ’ ਤੇ ਫਰਿਆਦ ਕੂਕੇ ਮੇਰਾ ਝੁੱਗੜਾ ਚੌੜ ਕਰ ਚੱਲਿਆ ਜੇ
ਪਿੰਡ ਵਿੱਚ ਇਹ ਆਣ ਬਲਾ ਵਿੱਜੀ ਜੇਹਾ ਜਿੰਨ ਪਛਵਾੜ ਵਿੱਚ ਮੱਲਿਆ ਜੇ
ਪਕੜ ਲਾਠੀਆਂ ਗੱਭਰੂ ਆਣ ਢੁੱਕੇ ਵਾਂਗ ਗਾਂਢਵੇਂ ਕਣਕ ਦੇ ਹੱਲਿਆ ਜੇ
ਵਾਰਸ ਸ਼ਾਹ ਜਿਉਂ ਧੂਇਆਂ ਸਿਰਕਿਆਂ ਤੋਂ ਬੱਦਲ ਪਾਟ ਕੇ ਘਟਾਂ ਹੋ ਚੱਲਿਆ ਜੇ