ਅੱਜੂ ਧੀ ਰੱਖੀ ਧਾੜੇ ਮਾਰ ਲਬੜ ਮੁਸ਼ਟੰਡੜੀ ਤ੍ਰਿੰਜਨੀਂ ਘੁੰਮਦੀ ਹੈ
ਕਰੇ ਆਨ ਬੇਅਦਬੀਆਂ ਨਾਲ ਫਕਰਾਂ ਸਗੋਂ ਸੇਲ੍ਹੀਆਂ ਨੂੰ ਨਾਹੀਂ ਚੁੰਮਦੀ ਹੈ
ਲਾਹ ਸੇਲ੍ਹੀਆਂ ਮਾਰਦੀ ਜੋਗੀਆਂ ਨੂੰ ਅਤੇ ਮਿਲਦੀਆਂ ਮਹੀਂ ਨੂੰ ਟੁੰਬਦੀ ਹੈ
ਫਿਰੇ ਨਚਦੀ ਸ਼ੋਖ ਬੇਹਾਨ ਘੋੜੀ ਨਾ ਇਹ ਬਹੇ ਨਾ ਕਤਦੀ ਤੁੰਬਦੀ ਹੈ
ਸਿਰਦਾਰ ਹੈ ਲੋਹਕਾਂ ਲਾਹਕਾਂ ਦੀ ਪੀਣਹ ਡੋਲ੍ਹਦੀ ਤੇ ਤੌਣ ਲੁੰਬਦੀ ਹੈ
ਵਾਰਸ ਸ਼ਾਹ ਦਿਲ ਆਂਵਦਾ ਚੀਰ ਸੁੱਟਾਂ ਬੁਨਿਆਦ ਪਰ ਜ਼ੁਲਮ ਦੀ ਖੁੰਬਦੀ ਹੈ