ਕਾਈ ਆ ਰੰਝੇਟੇ ਦੇ ਨੈਣ ਦੇਖੇ ਕਾਈ ਮੁਖੜਾ ਦੇਖ ਸਲਾਹੁੰਦੀ ਹੈ
ਅੜੀਉ ਦੇਖੋ ਤੋ ਨਿਸ਼ਾ ਜੋਗੀਲੜੇ ਦੀ ਰਾਹ ਜਾਂਦੇ ਮਿਰਗਾਂ ਨੂੰ ਫਾਹੁੰਦੀ ਹੈ
ਝੂਠੀ ਦੋਸਤੀ ਉਮਰ ਦੇ ਨਾਲ ਜੱਸਦੇ ਦਿਨ ਚਾਰ ਨਾ ਤੋੜ ਨਿਬਾਹੁੰਦੀ ਹੈ
ਕੋਈ ਓਢਨੀ ਲਾਹ ਕੇ ਮੁਖ ਪੂੰਝੇ ਧੋ ਧਾ ਭਭੂਤ ਚਾ ਲਾਂਵਦੀ ਹੈ
ਕਾਈ ਮੁਖ ਰੰਝੇਟੇ ਦੇ ਨਾਲ ਜੋੜੇ ਤੇਰੀ ਤਬ੍ਹਾ ਕੀ ਜੋਗੀਆ ਚਾਹੁੰਦੀ ਹੈ
ਸਹਿਤੀ ਲਾਡ ਦੇ ਨਾਲ ਚਵਾ ਕਰਕੇ ਚਾ ਸੇਲ੍ਹੀਆਂ ਜੋਗੀ ਦੀਆਂ ਲਾਹੁੰਦੀ ਹੈ
ਰਾਂਝੇ ਪੁੱਛਿਆ ਕੌਣ ਹੈ ਇਹ ਨੱਢੀ ਧੀ ਅਜੂ ਦੀ ਕਾਈ ਚਾ ਆਂਹਦੀ ਹੈ
ਅੱਜੂ ਬੱਜੂ ਛੱਜੂ ਫੱਜੂ ਅਤੇ ਕੱਜੂ ਹੁੰਦਾ ਕੌਣ ਹੈ ਤਾਂ ਅੱਗੋਂ ਆਂਹਦੀ ਹੈ
ਵਾਰਸ ਸ਼ਾਹ ਨਣਾਨ ਹੈ ਹੀਰ ਸੰਦੀ ਧਿਉ ਖੇੜਿਆਂ ਦੇ ਬਾਦਸ਼ਾਹਾਂ ਦੀ ਹੈ