ਮਾਰ ਆਸ਼ਕਾਂ ਦੀ ਲੱਜ ਲਾਹਿਆਈ ਯਾਰੀ ਲਾਇਕੇ ਘਿਨ ਲੈ ਜਾਵਨੀ ਸੀ
ਇੱਕੇ ਯਾਰੀ ਤੈਂ ਮੂਲ ਨਾ ਲਾਵਨੀ ਸੀ ਚਿੜੀ ਬਾਜ਼ ਦੇ ਮੂੰਹੋਂ ਛਡਾਵਨੀ ਸੀ
ਲੈ ਗਏ ਵਿਆਹ ਕੇ ਜਿਊਂਦਾ ਤੂੰ ਮਰ ਜਾਨਾ ਸੀ ਲੀਕ ਨਾ ਲਾਵਨੀ ਸੀ
ਮਰ ਜਾਵਨਾਂ ਸੀ ਦਰ ਯਾਰ ਦੇ ਤੇ ਇਹ ਸੂਰਤ ਕਿਉਂ ਗਧੇ ਚੜ੍ਹਾਵਣੀ ਸੀ
ਵਾਰਸ਼ ਸ਼ਾਹ ਜੇ ਮੰਗ ਲੈ ਗਏ ਖੇੜੇ ਦਾੜ੍ਹੀ ਪਰੇ ਦੇ ਵਿੱਚ ਮੁਨਾਵਨੀ ਸੀ
301. ਉੱਤਰ ਰਾਂਝਾ
ਅੱਖੀਂ ਦੇਖ ਕੇ ਮਰਦ ਹਨ ਚੁਪ ਕਰਦੇ ਭਾਂਵੇਂ ਚੋਰ ਈ ਝੁਗੜਾ ਲੁਟ ਜਾਏ
ਦੇਣਾ ਨਹੀਂ ਜੇ ਭੇਤ ਵਿੱਚ ਖੇੜਿਆਂ ਦੇ ਗੱਲ ਖੁਆਰ ਹੋਵੇ ਕਿ ਖਿੰਡ ਫੁਟ ਜਾਏ
ਤੋਦਾ ਖੇੜਿਆਂ ਦੇ ਬੂਹੇ ਅੱਡਿਆ ਏ ਮਤਾਂ ਚਾਂਗ ਨਿਸ਼ਾਨੜਾ ਚੁਟ ਜਾਏ
ਹਾਥੀ ਚੋਰ ਗੁਲੇਰ ਥੀਂ ਛੁਟ ਜਾਂਦੇ ਏਹਾ ਕੌਣ ਜੋ ਇਸ਼ਕ ਥੀਂ ਛੁਟ ਜਾਏ