ਆ ਸੁਣੀ ਚਾਕਾ ਸਵਾਹ ਲਾ ਮੂੰਹ ਤੇ ਜੋਗੀ ਹੋਇਕੇ ਨਜ਼ਰ ਭੁਆ ਬੈਠੋਂ
ਹੀਰ ਸਿਆਲ ਦਾ ਯਾਰ ਮਸ਼ਹੂਰ ਰਾਂਝਾ ਮੌਜਾਂ ਮਾਣ ਕੇ ਕੰਨ ਪੜਵਾ ਬੈਠੋਂ
ਖੇੜੇ ਮਾਰ ਲਿਆਏ ਮੋਹ ਮਾਰ ਤੇਰੀ ਸਾਰੀ ਉਮਰ ਦੀ ਲੀਕ ਲਵਾ ਬੈਠੋਂ
ਤੇਰੇ ਬੈਠਿਆਂ ਵਿਆਹ ਲੈ ਗਏ ਖੇੜੇ ਦਾੜ੍ਹੀ ਪਰ੍ਹੇ ਦੇ ਵਿੱਚ ਮੁਨਾ ਬੈਠੋਂ
ਮੰਗ ਛੱਡੀਏ ਨਾ ਜੇ ਜਾਲ ਹੋਵੇ ਵੰਨੀ ਦਿੱਤੀਆਂ ਛੱਡ ਹਿਆ ਬੈਠੋਂ
ਜਦੋਂ ਡਠੋਈ ਦਾਵੁ ਨਾ ਲੱਗੇ ਕੋਈ ਬੂਹੇ ਨਾਥ ਦੇ ਅੰਤ ਨੂੰ ਜਾ ਬੈਠੋਂ
ਇੱਕ ਅਮਲ ਨਾ ਕੀਤੋਈ ਜ਼ਾਫਲਾ ਵੋ ਐਵੇਂ ਕੀਮੀਆਂ ਉਮਰ ਗੁਆ ਬੈਠੋਂ
ਸਿਰ ਵੱਢ ਕਰ ਸਨ ਤੇਰੇ ਚਾ ਬੇਰੇ ਜਿਸ ਵੇਲੜੇ ਖੇੜੀਂ ਰੂੰ ਜਾ ਬੈਠੋਂ
ਵਾਰਸ ਸ਼ਾਹ ਤਰਿਆਕ ਦੀ ਥਾਂ ਨਾਹੀਂ ਹੱਥੀਂ ਆਪਣੇ ਜ਼ਹਿਰ ਤੂੰ ਖਾ ਬੈਠੋਂ