ਤੂੰ ਤਾਂ ਚਾਕ ਸਿਆਲਾਂ ਦਾ ਨਾਉਂ ਧੀਦੋ ਛੱਡ ਖਚਰ ਪੌ ਗੂਲ ਹੰਜਾਰਦੇ ਜੀ
ਮੱਝੀਂ ਚੂਚਕੇ ਦੀਆ ਜਦੋਂ ਚਾਰਦਾ ਸੈਂ ਜੱਟੀ ਮਾਨਦੇ ਸੈਂ ਵਿੱਚ ਬਾਰਦੇ ਜੀ
ਨੱਸ ਜਾ ਏਥੋਂ ਮਾਰ ਸੱਟਣਗੇ ਖੇੜੇ ਅੱਤ ਚੜ੍ਹੇ ਭਰੇ ਭਾਰਦੇ ਜੀ
ਦੇਸ ਖੇੜਿਆਂ ਦੇ ਜ਼ਰਾ ਖਬਰ ਹੋਵੇ ਜਾਨ ਤਖਤ ਹਜ਼ਾਰੇ ਨੂੰ ਮਾਰ ਦੇ ਜੀ
ਭੱਜ ਜਾ ਮਤਾਂ ਖੇੜੇ ਲਾਧ ਕਰਨੀ ਪਿਆਦੇ ਬਨ੍ਹ ਲੈ ਜਾਨ ਸਰਕਾਰ ਦੇ ਜੀ
ਮਾਰ ਚੂਰ ਕਰ ਸੱਟਣੀ ਹੱਡ ਗੋਡੇ ਮਲਕ ਗੋਰ ਅਜ਼ਾਬ ਕਹਾਰ ਦੇ ਜੀ
ਵਾਰਸ ਸ਼ਾਹ ਜਿਉਂ ਗੋਰ ਵਿੱਚ ਹੱਡ ਕੜਕਣ ਗੁਰਜ਼ਾਂ ਨਾਲ ਆਸੀਂ ਗੁਨ੍ਹਾਗਾਰ ਦੇ ਜੀ