ਛੱਡ ਯਾਰੀਆਂ ਚੋਰੀਆਂ ਦਜ਼ਾ ਜੱਟਾ ਬਹੁਤ ਔਖੀਆ ਇਹ ਫਕੀਰੀਆਂ ਨੀ
ਜੋਗ ਜਾਲਨਾ ਸਾਰ ਦਾ ਨਿਗਲਨਾ ਹੈ ਇਸ ਜੋਗ ਵਿੱਚ ਬਿਕਟ ਜ਼ਹੀਰੀਆਂ ਨੀ
ਜੋਗੀ ਨਾਲ ਸੱਤਾਪ ਦੇ ਹੋ ਜਾਂਦੇ ਜਿਵੇਂ ਉੱਠ ਦੇ ਨਕ ਨਕੀਰੀਆਂ ਨੀ
ਤੂੰਬਾ ਸਮਰਨਾ ਖਪਰੀ ਨਾਦ ਸਿੰਗੀ ਚਿਮਟਾ ਭੰਗ ਨਲੇਅਰ ਜ਼ੰਜੀਰੀਆਂ ਨੀ
ਛੱਡ ਤਰੀਮਤਾਂ ਦੀ ਝਾਕ ਹੋਇ ਜੋਗਿ ਫਕਰ ਨਾਲ ਜਹਾਨ ਕੀ ਸੀਰੀਆਂ ਨੀ
ਵਾਰਸ ਸ਼ਾਹ ਇਹ ਜੱਟ ਫਕੀਰ ਹੋਇਆ ਨਹੀਂ ਹੁੰਦੀਆਂ ਗਧੇ ਥੋਂ ਪੀਰੀਆਂ ਨੀ