ਨਾਥਾ ਜਿਊਂਦਿਆਂ ਮਰਨ ਹੈ ਖਰਾ ਔਖਾ ਸਾਥੋਂ ਇਹ ਨਾ ਵਾਇਦੇ ਹੋਵਨੇ ਨੀ
ਅਸੀਂ ਜੱਟ ਹਾਂ ਨਾੜੀਆਂ ਕਰਨ ਵਾਲੇ ਕਚਕਰੇ ਨਹੀਂ ਪਰੋਵਨੇ ਨੀ
ਐਵੇਂ ਕੰਨ ਪੜਾਇਕੇ ਖੁਆਰ ਹੋਏ ਸਾਥੋਂ ਨਹੀਂ ਹੁੰਦੇ ਏਡੇ ਰੋਵਨੇ ਨੀ
ਸਾਥੋਂ ਖਪਰੀ ਨਾਦ ਨਾ ਜਾਣ ਸਾਂਭੇ ਅਸਾਂ ਢੱਗੇ ਹੀ ਅੰਤ ਨੂੰ ਜੋਵਨੇ ਨੀ
ਰੰਨਾਂ ਨਾਲ ਜੋ ਵਰਜਦੇ ਚੇਲਿਆਂ ਨੂੰ ਉਹ ਗੁਰੂ ਨਾ ਬੰਨ੍ਹ ਕੇ ਚੋਵਨੇ ਨੀ
ਹੱਸ ਖੇਡਨਾ ਤੁਸਾਂ ਚਾ ਮਨ੍ਹਾ ਕੀਤਾ ਅਸਾਂ ਧੂਏਂ ਗੋਹੇ ਕਹੇ ਢੋਵਣੇ ਨੀ
ਵਾਰਸ ਸ਼ਾਹ ਕੀ ਜਾਣੀਏ ਅੰਤ ਆਖਰ ਖੱਟੇ ਚੋਵਨੇ ਕਿ ਮਿਠੇ ਚੋਵਨੇ ਨੀ