ਕਹੇ ਨਾਥ ਰੰਝੇਟਿਆ ਸਮਝ ਭਾਈ ਸਿਰ ਚਾਇਉਈ ਜੋਗ ਭਰੋਟਰੀ ਨੂੰ
ਅਲਖ ਨਾਦ ਵਜਾਇਕੇ ਕਰੋ ਲਿਸਚਾ ਮੇਲ ਲਿਆਵਨਾ ਟੁਕੜੇ ਰੋਟੜੀ ਨੂੰ
ਅਸ਼ੀ ਮੁਖ ਆਲੂਦ ਨਾ ਜੂਠ ਕਰੀਏ ਚਾਰ ਲਿਆਵੀਏ ਆਫਣੀ ਖੋਤੜੀ ਨੂੰ
ਵਡੀ ਮਾਉਂ ਬਰਾਬਰ ਜਾਣਨੀ ਹੈ ਅਤੇ ਭੈਣ ਬਰਾਬਰਾਂ ਛੋਟੜੀ ਨੂੰ
ਜਤੀ ਸਤੀ ਨਮਾਨਿਆਂ ਹੋ ਰਹੀਏ ਸਾਬਤ ਰੱਖਈਏ ਏਸ ਲੰਗੋਟੜੀ ਨੂੰ
ਵਾਰਸ ਸ਼ਾਹ ਮੀਆਂ ਲੈ ਕੇ ਛੁਰੀ ਕਾਈ ਵੱਢ ਦੂਰ ਕਰੇ ਏਸ ਬੋਟੜੀ ਨੂੰ