ਧੁਰੋਂ ਹੁੰਦੜੇ ਕਾਵਸ਼ਾਂ ਵੈਰ ਆਏ ਟੁਰੀਆਂ ਚੁਜ਼ਲੀਆਂ ਧੁਰੋਂ ਬਖੀਲੀਆਂ ਵੋ
ਮੈਨੂੰ ਤਰਸ ਆਇਆ ਦੇਖ ਜ਼ੁਹਦ ਤੇਰਾ ਗੱਲਾਂ ਮਿੱਠੀਆਂ ਬਹੁਤ ਰਸੀਲੀਆਂ ਵੋ
ਪਾਣੀ ਦੁੱਧ ਵਿੱਚੋਂ ਕਢ ਲੈਣ ਚਾਤਰ ਜਦੋਂ ਛਿੱਲ ਪਾਉਂਦੇ ਤੀਲੀਆਂ ਵੋ
ਗੁਰੂ ਦਬਕਿਆ ਮੁੰਦਰਾਂ ਝਬ ਲਿਆਉ ਛੱਡ ਦੇਹੋ ਗੱਲਾਂ ਅਣਖੀਲੀਆਂ ਵੋ
ਨਹੀਂ ਡਰਨ ਹਨ ਮਰਨ ਥੀਂ ਭੌਰ ਆਸ਼ਕ ਜਿਨ੍ਹਾਂ ਸੂਲੀਆਂ ਸਿਰਾਂ ਤੇ ਸੀਲੀਆਂ ਵੋ
ਵਾਰਸ ਸ਼ਾਹ ਫਿਰ ਨਾਥ ਨੇ ਹੁਕਮ ਕੀਤਾ ਕੱਢ ਅੱਖੀਆਂ ਨੀਲੀਆਂ ਪੀਲੀਆਂ ਵੋ