ਜੀ ਆਇਆਂ ਨੂੰ
You are here: Home >> Culture ਸਭਿਆਚਾਰ >> ਬੰਨੋ ਨੇ ਭੇਜੀਆਂ ਚੀਰੀਆਂ / Banno ne Bhejaya Cheereeaa

ਬੰਨੋ ਨੇ ਭੇਜੀਆਂ ਚੀਰੀਆਂ / Banno ne Bhejaya Cheereeaa

ਬੰਨੋ ਨੇ ਭੇਜੀਆਂ ਚੀਰੀਆਂ
ਰਜ਼ਾਦੀ ਨੇ ਭੇਜੀਆਂ ਚੀਰੀਆਂ
ਬੰਨਾ, ਤੂੰ ਲਟਕੇਂਦੜਾ ਆਓ ਬੰਨਾ
ਮੇਰਾ ਰਾਓ-ਰਜ਼ਾਦੀ ਦਾ ਜੀਵੇ ਬੰਨਾ

ਕਿੱਕੁਣ ਆਵਾਂ, ਬੰਨੋ ਮੇਰੀਏ ?
ਲਟਕੇਂਦੀ ਨੀ ਬੇਸਰ ਵਾਲੀਏ
ਛਣਕੇਂਦੇ ਨੀ ਚੂੜੇ ਵਾਲੀਏ
ਬੰਨਾ, ਮੈਂ ਤੇਰਾ ਸਾਹਾ ਸੁਧਾਇਆ, ਬੰਨਾ
ਮੇਰਾ ਰਾਓ-ਰਜ਼ਾਦੀ ਦਾ ਜੀਵੇ ਬੰਨਾ

ਸਾਹਾ ਸੁਧਾਵੇ ਮੇਰਾ ਬਾਬਲ
ਪਾਂਧੇ ਦੇ ਜਾਵੇ ਮੇਰਾ ਬਾਬਲ
ਤੂੰ ਲਟਕੇ ਛਤਰ ਝੁੱਲੇ,
ਮੁਖ ਪਾਨ ਚਬੇਂਦੜਾ ਆਓ ਬੰਨਾ
ਮੇਰਾ ਰਾਓ-ਰਜ਼ਾਦੀ ਦਾ ਜੀਵੇ ਬੰਨਾ

ਕਿੱਕੁਣ ਆਵਾਂ, ਬੰਨੋ ਮੇਰੀਏ ?
ਲਟਕੇਂਦੀ ਨੀ ਬੇਸਰ ਵਾਲੀਏ
ਛਣਕੇਂਦੇ ਨੀ ਚੂੜੇ ਵਾਲੀਏ

About Rajinderpal Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar