ਛੋਲੇ ਛੋਲੇ ਛੋਲੇ ਵੇ ਇਕ ਤੈਨੂੰ ਗੱਲ ਦੱਸਣੀ, ਜੱਗ ਦੀ ਨਜ਼ਰ ਤੋਂ ਉੁਹਲੇ | ਦਿਲ ਦਾ ਮਹਿਰਮ ਉਹ , ਜੋ ਭੇਦ ਨਾ ਕਿਸੇ ਦਾ ਖੋਲੇ | ਆਹ ਲੈ ਫੜ ਮੁੰਦਰੀ, ਮੇਰਾ ਦਿਲ ਤੇਰੇ ਤੇ ਡੋਲੇ | ਤੇਰੇ ਕੋਲ ਕਰ ਜਿਗਰਾ,...
Read more
ਗਿੱਧਾ ਗਿੱਧਾ ਕਰੇਂ ਮੇਲਣੇ ਗਿੱਧਾ ਪਾਊ ਬਥੇਰਾ, ਪਿੰਡ ਵਿੱਚ ਤਾਂ ਰਿਹਾ ਕੋਈ ਨਾ ਕਿ ਬੁੱਢੜਾ ਕਿ ਠੇਰਾ, ਨੱਚ ਕਲਬੂਤਰੀਏ ਦੇ ਦੇ ਸ਼ੌਂਕ ਦਾ ਗੇੜਾ।
Read more
ਕੱਠੀਆ ਹੋ ਕੇ ਆਈਆ ਗਿੱਧੇ ਵਿੱਚ ਇੱਕੋ ਜਿਹੀਆ ਮੁਟਿਆਰਾਂ, ਚੰਨ ਦੇ ਚਾਨਣੇ ਅੈਕਣ ਚਮਕਣ ਜਿਉਂ ਸੋਨੇ ਦੀਆ ਤਾਰਾਂ, ਗਲ਼ੀਂ ਉਨਾ ਦੇ ਰੇਸ਼ਮੀ ਲਹਿੰਗੇ ਤੇੜ ਨਵੀਆਂ ਸਲਵਾਰਾਂ, ਕੁੜੀਆ ਐਂ ਨੱਚਣ ਜਿਉਂ ਹਰਨਾਂ ਦੀਆਂ ਡਾਰਾਂ।
Read more
ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ ਫੱਟੇ ਮੂੰਹ ਜਵਾਈ ਦਾ, ਨੱਚਾਂਗੀ ਤੇ ਗਾਵਾਂਗੇ ਭਾਬੋ ਨੂੰ ਲਿਆਵਾਂਗੇ। ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਗਈ ਸੀ ਮੈਂ ਗੰਗਾ ਚੜਾ ਲਿਆਈ ਵੰਗਾਂ, ਆਸਮਾਨੀ ਮੇਰਾ ਘੱਗਰਾ ਮੈਂ ਕਿਹੜੀ...
Read more
- 1
- 2