ਚਿੱਟੀ ਮਸੀਤ ਬੂਹਾ ਕੋਈ ਨਾ ? ਅੰਡਾ
Read more
ਬਾਤ ਪਾਵਾਂ ਬਟੋਲੀ ਪਾਵਾਂ, ਸੁਣ ਵੇ ਪਾਈ ਕਾਕੜੀਆਂ, ਇਕ ਸ਼ਖਸ ਮੈਂ ਐਸਾ ਡੀਠਾ, ਤੌਣ ਲੰਮੀ ਸਿਰ ਆਕੜਿਆ ? ਊਂਠ
Read more
ਅੱਠ ਹੱਡ, ਥੱਬਾ ਆਂਦਰਾਂ ਦਾ, ਜਿਹੜਾ ਮੇਰੀ ਬਾਤ ਨਾ ਬੁਝੇ, ਉਹ ਪੁੱਤ ਬਾਂਦਰਾਂ ਦਾ ? ਮੰਜਾ
Read more
ਮਾਂ ਜੰਮੀ ਨਹੀਂ ਪੁੱਤ ਬਨੇਰੇ ਖੇਡੇ ਧੂਆ ਤੇ ਅੱਗ
Read more
ਏਡੀ ਕੁ ਟਾਟ , ਭਰੀ ਸਬਾਤ ? ਦੀਵਾ
Read more
ਤਲੀ ਉੱਤੇ ਕਬੂਤਰ ਨੱਚੇ ? ਆਟੇ ਦਾ ਪੇੜਾ
Read more
ਇੱਕ ਨਿੱਕਾ ਜਿਹਾ ਪਟਵਾਰੀ, ਉਸਦੀ ਸੁੱਥਣ ਬਹੁਤੀ ਭਾਰੀ ? ਅਟੇਰਨ
Read more
ਏਨੀ ਕੁ ਡੱਡ, ਕਦੇ ਨਾਲ ਕਦੇ ਅੱਡ ? ਟਿੱਚ ਬਟਨ
Read more
ਕਾਲਾ ਹੈ ਪਰ ਕਾਗ ਨਹੀਂ, ਲੰਮਾ ਹੈ ਪਰ ਨਾਗ ਨਹੀਂ ? ਪਰਾਂਦਾ
Read more
ਹਾਬੜ ਦਾਬੜ ਪਈ ਕੁੜੇ, ਪੜਥੱਲੋ ਕਿੱਧਰ ਗਈ ਕੁੜੇ ? ਕੜਛੀ
Read more
ਮਿੱਟੀ ਦਾ ਘੋੜਾ, ਲੋਹੇ ਦੀ ਲਗਾਮ, ਉਤੇ ਬੈਠਾ ਗੁਦਗੁਦਾ ਪਠਾਣ ? ਚੁੱਲਾ, ਤਵਾ, ਰੋਟੀ
Read more
ਅੱਗੋ ਨੀਵਾਂ ਪਿੱਛੋਂ ਉੱਚਾ, ਘਰ ਘਰ ਫਿਰੇ ਹਰਾਮੀ ਲੂਚਾ ? ਛੱਜ
Read more
ਨਿੱਕਾ ਜਿਹਾ ਕਾਕਾ, ਘਰ ਦਾ ਰਾਖਾ ? ਜਿੰਦਰਾ
Read more
ਨਿੱਕੀ ਜਿਹੀ ਪਿੱਦਣੀ, ਪਿੱਦ ਪਿੱਦ ਕਰਦੀ, ਸਾਰੇ ਜਹਾਨ ਦੀ, ਲਿੱਦ ਕੱਠੀ ਕਰਦੀ | ਝਾੜੂ,ਬੋਕਰ
Read more
ਦਸ ਜਾਣੇ ਪਕਾਂਣ ਵਾਲੇ , ਬੱਤੀ ਜਾਣੇ ਖਾਣ ਵਾਲੇ , ਝੰਡੋ ਕੁੜੀ ਸਮੇਟਣ ਵਾਲੀ , ਮੌਜਧੈਛ ਸਾਂਭਣ ਤੇ ? ਉਂਗਲਾਂ, ਦੰਦ, ਜੀਭ ਤੇ ਢਿੱਡ
Read more
ਆਈ ਸੀ , ਪਰ ਦੇਖੀ ਨਹੀਂ ? ਨੀਂਦ
Read more
ਬਾਪੂ ਕਹੇ ਤੇ ਅੜ ਜਾਂਦਾ, ਚਾਚਾ ਕਹੇ ਤਾਂ ਖੁੱਲ ਜਾਂਦਾ ? ਮੂੰਹ, ਬੰਦ ਤੇ ਖੁੱਲਾ
Read more
ਲੱਗ ਲੱਗ ਕਹੇ ਨਾ ਲੱਗਦੇ, ਬਿਨ ਆਖੇ ਲੱਗ ਜਾਂਦੇ, ਮਾਮੇ ਨੂੰ ਲੱਗਦੇ, ਤਾਏ ਨੂੰ ਨਹੀਂ ਲੱਗਦੇ ? ਬੁੱਲ
Read more
ਦੋ ਗਲੀਆਂ ਇੱਕ ਬਜ਼ਾਰ, ਵਿੱਚੋਂ ਨਿਕਲਿਆ ਥਾਣੇਦਾਰ, ਚੁੱਕ ਕੇ ਮਾਰੋ ਕੰਧ ਦੇ ਨਾਲ ? ਸੀਂਡ/ਵਗਦਾ ਨੱਕ
Read more