ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਜਾਨ
ਤੁਹਾਡੇ ਵਿੱਚ ਅੜ ਕੇ ਬੈਠੂੰ
ਜਿਉਂ ਗੋਪੀਆਂ ਵਿੱਚ ਕਾਨ।
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਖੰਡ
ਗੋਪੀਆ ਅੱਜ ਕਾਨ ਘੇਰਿਆ
ਬਹਿ ਸੁਣਦਿਆ ਛੰਦ।
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਥਾਲੀ
ਅਗਲਾ ਛੰਦ ਮੈਂ ਤਾਂ ਸੁਣਾਊਂ
ਜੇ ਹੱਥ ਬੰਨੇ ਸਾਲ਼ੀ।
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਗਹਿਣਾ
ਇੱਕ ਨੂੰ ਅਸੀਂ ਲੈੈ ਚੱਲੇ ਹਾਂ
ਇੱਕ ਸਾਕ ਹੋਰ ਲੈਣਾ।
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਥਾਲ
ਆਹ ਤਾਂ ਕੁੜੀ ਬਹੁਤ ਆ ਸੋਹਣੀ
ਏਨੂੰ ਲੈ ਜਾ ਨਾਲ।
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਖੀਰਾ
ਧੀ ਤੁਹਾਡੀ ਨੂੰ ਐਂ ਰੱਖਾਂਗਾ
ਜਿਉ ਮੁੰਦਰੀ ਵਿੱਚ ਹੀਰਾ।