Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Home
Shop
Music
Movies
Books
Pictures
Dictionary
Radio
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi People ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alphabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • Boliaan ਬੋਲੀਆਂ
    • Ghodiaan ਘੋੜੀਆਂ
    • Suhaag ਸੁਹਾਗ
    • Lok Geet ਲੋਕ ਗੀਤ
    • Maiya ਮਾਹੀਆ
    • Tappe ਟੱਪੇ
    • Chhand ਛੰਦ
  • ਸਾਹਿਤLiterature
    • Kavitavaan ਕਵਿਤਾਵਾਂ
    • Gazals ਗਜ਼ਲਾਂ
    • Stories ਕਹਾਣੀਆਂ
    • Punjabi Kafian ਪੰਜਾਬੀ ਕਾਫ਼ੀਆਂ
    • Essays ਲੇਖ
  • ਸ਼ਾਇਰੀShayari
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • Jokes ਚੁਟਕਲੇ
    • Funny poetry ਹਾਸ ਕਾਵਿ
  • ਸੰਦTools

Puran Singh ਪ੍ਰੋ. ਪੂਰਨ ਸਿੰਘ

Puran Singh ਪ੍ਰੋ. ਪੂਰਨ ਸਿੰਘ

ਪ੍ਰੋਃ ਪੂਰਨ ਸਿੰਘ (17 ਫਰਵਰੀ 1881- 31 ਮਾਰਚ 1931), ਅਲਬੇਲਾ ਕਵੀ , ਉਚ ਕੋਟੀ ਦਾ ਵਾਰਤਾਕਾਰ , ਸਫਲ ਵਿਗਿਆਨੀ, ਧਰਮ ਵੇਤਾ , ਉਤਮ ਅਨੁਵਾਦਕ , ਚਿੰਤਕ , ਸੁਹਜ ਕਲਾਵਾਂ ਦਾ ਪ੍ਰੇਮੀ ਤੇ ਵਿਗਿਆਨੀ, ਰਸਾਇਣ ਇੰਜਨੀਅਰ ਸਨ। ਉਹਨਾਂ ਨੂੰ ਆਤਮਾ ਦੇ ਕਵੀ ਵਜੋਂ ਵਿਆਪਕ ਮਾਨਤਾ ਪ੍ਰਾਪਤ ਹੈ।

ਜੀਵਨ

ਪ੍ਰੋਃ ਪੂਰਨ ਸਿੰਘ 17 ਫਰਵਰੀ 1881 ਨੂੰ ਸਲਹੱਟ (ਐਬਟਾਬਾਦ) ਵਿਖੇ ਇੱਕ ਆਹਲੂਵਾਲੀਆ ਪਰਿਵਾਰ (ਪਿਤਾ ਕਰਤਾਰ ਸਿੰਘ, ਮਾਤਾ ਪਰਮਾ ਦੇਵੀ) ਵਿੱਚ ਪੈਦਾ ਹੋਏ। ਉਹਨਾਂ ਦੇ ਪਿਤਾ ਸਲਹੱਟ ਵਿੱਚ ਆਬਕਾਰੀ ਵਿਭਾਗ ਵਿੱਚ ਕੰਮ ਕਰਦੇ ਸਨ। ਪੂਰਨ ਸਿੰਘ ਨੇ ਹਾਈ ਸਕੂਲ 1897 ਵਿੱਚ ਰਾਵਲਪਿੰਡੀ ਤੋਂ ਪਾਸ ਕੀਤਾ ਤੇ ਇੰਟਰ ਡੀ.ਏ.ਵੀ ਕਾਲਜ ਲਹੌਰ ਤੋਂ 1899 ਵਿੱਚ ਕੀਤੀ। 28 ਸਤੰਬਰ 1900 ਵਿੱਚ ਟੋਕੀਓ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਉਹਨਾਂ ਜਰਮਨ ਤੇ ਜਪਾਨੀ ਭਾਸ਼ਾ ਸਿਖੀ। ਭਾਰਤ ਵਿੱਚ ਅੰਗਰੇਜ਼ੀ ਹਕੂਮਤ ਖਿਲਾਫ ਵਿਸ਼ਿਆਂ 'ਤੇ ਭਾਸ਼ਨ ਦੇਣਾ ਉਹਨਾਂ ਦਾ ਸ਼ੁਗਲ ਸੀ। ਕੁਝ ਦੇਰ ਲਈ ਉਹਨਾਂ ਅੰਗਰੇਜ਼ੀ ਪਤ੍ਰਿਕਾ ਦੀ ਥੰਡਰਿੰਗ ਡਾਨ ਵੀ ਪ੍ਰਕਾਸ਼ਿਤ ਕੀਤੀ ਜੋ ਮੁਖ ਤੌਰ 'ਤੇ ਅੰਗਰੇਜ਼ੀ ਦਬਦਬੇ ਵਾਲੇ ਰਾਜ ਦੇ ਖਿਲਾਫ ਅਵਾਜ਼ ਉਠਾਉਂਦੀ ਸੀ।

ਰਚਨਾਵਾਂ

ਅੰਗਰੇਜੀ

  • ਦ ਸਿਸਟਰਜ਼ ਆਫ਼ ਸਪਿਨਿੰਗ ਵੀਲ(1921)(The sisters of spinning wheel)
  • ਅਨਸਟਰੰਗ ਬੀਡਜ਼ (1923) (Unstrung beeds)
  • ਦ ਸਪਿਰਿਟ ਆਫ਼ ਓਰੀਐਂਟਲ ਪੋਇਟਰੀ (1926) (the spirit of oriental poetry)
  • ਦ ਬੁਕ ਆਫ਼ ਟੈੱਨ ਮਾਸਟਰਜ਼ (The Book Of Ten Masters)
  • ਦ ਲਾਈਫ਼ ਆਫ਼ ਸਵਾਮੀ ਰਾਮਤੀਰਥ (The Life Of Swami Ramtirath)
  • ਦ ਵਾਇਸ ਆਫ਼ ਵਿੰਡਜ਼ ਐਂਡ ਵਾਟਰਜ਼ (The Voice Of Winds and Waters)
  • (Guru Nanak's Rabab)
  • ਮਾਈ ਬਾਬਾ (My Baba)
  • ਗੁਰੂ ਗੋਬਿੰਦ ਸਿੰਘ (Guru Gobind SIngh)
  • ਆਨ ਪਾਥ ਆਫ਼ ਲਾਈਫ (On Paths of Life)

ਪੰਜਾਬੀ

ਕਾਵਿ-ਸੰਗ੍ਰਹਿ
  • ਖੁਲ੍ਹੇ ਮੈਦਾਨ(1922)
  • ਖੁਲ੍ਹੇ ਘੁੰਡ (1923)
  • ਖੁਲ੍ਹੇ ਅਸਮਾਨੀ ਰੰਗ (1927)
ਹੋਰ
  • ਖੁਲ੍ਹੇ ਲੇਖ (ਨਿਬੰਧ-ਸੰਗ੍ਰਹਿ)
ਅਨੁਵਾਦ
  • ਅਬਚੱਲੀ ਜੋਤ
  • ਕਲਾ ਤੇ ਕਲਾਧਾਰੀ ਦੀ ਪੂਜਾ
  • ਬੌਣੇ ਬੂਟੇ
  • ਸੋਹਣੀ
  • ਮੌਲਾ ਸ਼ਾਹ
  • ਮੋਇਆਂ ਦੀ ਜਾਗ

ਪ੍ਰੋਃ ਪੂਰਨ ਸਿੰਘ ਨੇ ਪੰਜਾਬੀ ਸਾਹਿਤ ਨੂੰ ਬਹੁਤ ਕੁਝ ਨਵਾਂ ਅਤੇ ਵਿਲੱਖਣ ਪ੍ਰਦਾਨ ਕੀਤਾ। ਉਹ ਤੀਖਣ ਸੰਵੇਦਨਾ ਨਾਲ ਵਰੋਸਾਇਆ ਸੀ ਜਿਸ ਵਿੱਚ ਪੱਛਮੀ ਸਾਹਿਤਕ ਚੇਤਨਾ ਔਰੀਅੰਟਲ ਰਹੱਸਵਾਦ ਅਤੇ ਧਾਰਮਕ ਜੋਸ਼ ਨਾਲ ਅਜਬ ਤਰ੍ਹਾਂ ਨਾਲ ਇੱਕਮਿੱਕ ਮਿਲਦਾ ਹੈ।[3] ਪੂਰਨ ਸਿੰਘ ਦੇ ਅੰਦਾਜ਼ੇ ਬਿਆਨ ਦੀ ਵਿਲੱਖਣਤਾ ਉਸਦੇ ਹਰ ਨਿਬੰਧ ਅਤੇ ਕਵਿਤਾ ਦੇ ਹਰੇਕ ਸ਼ਬਦ, ਵਾਕ ਅਤੇ ਪੈਰੇ ਵਿਚੋਂ ਝਲਕਾਰੇ ਮਾਰਦੀ ਹੈ।ਪੰਜਾਬੀ,ਹਿੰਦੀ ਤੋਂ ਇਲਾਵਾ ਉਸਨੇ ਆਪਣੀ ਕਾਫੀ ਰਚਨਾ ਅੰਗਰੇਜ਼ੀ ਵਿੱਚ ਕੀਤੀ ਹੈ। ਪੰਜਾਬੀ ਵਿੱਚ ਉਸਦੇ ਦੋ ਕਾਵਿ ਸੰਗ੍ਰਹਿ ‘ਖੁੱਲ੍ਹੇ-ਮੈਦਾਨ’ ਅਤੇ ‘ਖੁੱਲ੍ਹੇ-ਘੁੰਡ’ ਮਿਲਦੇ ਹਨ। ਇਸ ਤੋਂ ਇਲਾਵਾ ਉਸਦੀਆਂ ਕਵਿਤਾਵਾਂ ਦਾ ਸੰਪਾਦਨ ਡਾ. ਮਹਿੰਦਰ ਸਿੰਘ ਰੰਧਾਵਾ ਵੱਲੋਂ ‘ਪੂਰਨ ਸਿੰਘ: ਜੀਵਨ ਅਤੇ ਕਵਿਤਾ’ ਨਾਂ ਹੇਠ ਵੀ ਕੀਤਾ ਗਿਆ ਹੈ। ਇਸ ਵਿੱਚ ਡਾ. ਰੰਧਾਵਾ ਨੇ ਪੂਰਨ ਸਿੰਘ ਦੀ ਕਵਿਤਾ ਨੂੰ ‘ਖੁੱਲ੍ਹੇ ਰੰਗ ਅਸਮਾਨੀ ਭਾਗ-॥’, ‘ਬਾਰ ਦੇ ਰੰਗ’ ਅਤੇ ‘ਬਲਦੇ ਦੀਵੇ’ ਸਿਰਲੇਖ ਦੇ ਕੇ ਛਾਪਿਆ ਹੈ। ੳਸਦੀ ਨਿਬੰਧਾਂ ਦੀ ਪੁਸਤਕ ‘ਖੁੱਲ੍ਹੇ ਲੇਖ’ ਪੂਰਨ ਸਿੰਘ ਦੀ ਸੁਤੰਤਰ ਲੇਖਣੀ ਤੇ ਆਜ਼ਾਦ ਸ਼ੈਲੀ ਦੀ ਪ੍ਰਤੀਕ ਕਹੀ ਜਾ ਸਕਦੀ ਹੈ।

ਪੰਜਾਬੀ ਖੁੱਲ੍ਹੀ ਕਵਿਤਾ ਦਾ ਆਗਾਜ ਪ੍ਰੋ. ਪੂਰਨ ਸਿੰਘ ਦੁਆਰਾ ਵਾਲਟ ਵਿਟਮੈਨ ਦੀ ਕਵਿਤਾ ਦੀ ਪੁਸਤਕ ਘਾਹ ਦੀਆਂ ਪੱਤੀਆਂ ਤੋਂ ਪ੍ਰਭਾਵਿਤ ਹੋ ਕੇ ਕੀਤਾ ਜਾਂਦਾ ਹੈ। 1923 'ਚ ਪ੍ਰਕਾਸ਼ਿਤ ਹੋਈ ਉਹਨਾਂ ਦੀ ਪੁਸਤਕ 'ਖੁੱਲ੍ਹੇ ਮੈਦਾਨ' ਪੰਜਾਬੀ ਖੁੱਲ੍ਹੀ ਕਵਿਤਾ ਦੀ ਪਹਿਲੀ ਪੁਸਤਕ ਹੈ। 'ਪੂਰਨ ਨਾਥ ਜੋਗੀ' ਉਹਨਾਂ ਦੁਆਰਾ ਲਿਖੀ ਪਹਿਲੀ ਪੰਜਾਬੀ ਖੁੱਲ੍ਹੀ ਕਵਿਤਾ ਹੈ।

ਚਾਰ ਮੁੱਖ ਘਟਨਾਵਾਂ :

ਜਪਾਨ ਵਿੱਚ ਰਹਿਣਾ

ਅਮਰੀਕੀ ਕਵੀ ਵਾਲਟ ਵਿਟਮੈਨ ਦਾ ਪ੍ਰਭਾਵ

ਪ੍ਰੋ. ਪੂਰਨ ਸਿੰਘ ਆਪਣੀ ਕਿਤਾਬ ਵਾਲਟ ਵਿਟਮੈਨ ਐਡ ਸਿੱਖ ਇਨਸਪੀਰੇਸ਼ਨ ਵਿੱਚ ਲਿਖਦਾ ਹੈ: ਵਾਲਟ ਵਿਟਮੈਨ ਵੌਜ਼ ਏ ਸਿਖ ਬੌਰਨ ਇਨ ਅਮੈਰਿਕਾ। ਉਹ ਵਾਲਟ ਵਿਟਮੈਨ ਦੇ ਨਾਲ ਨਾਲ ਹੋਰ ਬਦੇਸ਼ੀ ਕਵੀਆਂ ਵਿੱਚ ਵਿੱਚ ਵੀ ਸਿੱਖ-ਸੁਰਤਾਂ ਦੀਆਂ ਚਮਕਾਂ ਦੇਖਦੇ ਹਨ।

ਗੋਇਟੇ ਜਰਮਨੀ ਦਾ ਗਾਉਦਾ, ਮਿੱਠਾ ਉਹ ਕਵੀ ਗੁਰੂ ਸੁਰਤਿ ਦਾ
ਫ਼ਰਾਂਸ ਦਾ ਥੋਰੋ ਪੀਦਾ ਰਸ ਗੀਤਾ,ਉਪਨਿਖਦ ਕਾਵਯ ਦਾ
ਐਮਰਸਨ ਤੇ ਵਿਟਮੈਨ ਇਸੇ ਕਾਵਯ ਰਸ ਤੇ ਮੋਹੇ ਪਏ
ਇਨ੍ਹਾਂ ਕਵੀਆਂ ਵਿੱਚ ਹਨ ਸਿੱਖ-ਸੁਰਤਾਂ ਦੀਆਂ ਚਮਕਾਂ,ਦੂਰ ਕਦੀ ਕਦੀ
ਵੇਖਦੀਆਂ ਗੁਰੂ-ਸੁਰਤਿ ਦੇ ਲਿਸ਼ਕਾਰੇ ਕਰਾਰੇ (ਗੁਰੂ ਅਵਤਾਰ ਸੁਰਤਿ)

ਵਾਲਟ ਵਿਟਮੈਨ ਅਤੇ ਗੇਟੇ ਦੇ ਇਲਾਵਾ ਉਹਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਪੱਛਮੀ ਚਿੰਤਕਾਂ ਵਿੱਚ ਤਾਲਸਤਾਏ, ਕਾਰਲਾਇਲ, ਐਮਰਸਨ, ਪੀ.ਬੀ. ਸ਼ੈਲੇ, ਰਸਕਿਨ ਅਤੇ ਥੋਰੋ ਆਦਿ ਦੇ ਨਾਂ ਵਿਸ਼ੇਸ਼ ਤੌਰ ‘ਤੇ ਲਏ ਜਾ ਸਕਦੇ ਹਨ

ਸਵਾਮੀ ਰਾਮ ਤੀਰਥ ਦੀ ਮੁਰੀਦੀ

ਅਧਿਆਤਮਵਾਦ ਅਤੇ ਜੀਵਨ ਚਿੰਤਨ ਦੀ ਦ੍ਰਿਸ਼ਟੀ ਤੋਂ ਉਹ ਮਹਾਤਮਾ ਬੁੱਧ, ਸਿੱਖ ਗੁਰੂ ਸਾਹਿਬਾਨ ਅਤੇ ਸਵਾਮੀ ਰਾਮ ਤੀਰਥ ਦੇ ਦਰਸਾਏ ਜੀਵਨ ਆਦਰਸ਼ਾਂ ਤੋਂ ਵੱਖ ਵੱਖ ਸਮੇਂ ਸੇਧ ਲੈਂਦੇ ਰਹੇ।

ਭਾਈ ਵੀਰ ਸਿੰਘ ਨਾਲ ਮਿਲਾਪ

ਉਹਨਾਂ ਦੇ ਮਨ ਤੇ ਡੂੰਘਾ ਪ੍ਰਭਾਵ ਪਾਇਆ। ਸਿਆਲਕੋਟ ਵਿੱਚ 1912 ਵਿੱਚ ਭਾਈ ਵੀਰ ਸਿੰਘ ਨਾਲ ਹੋਈ ਮੁਲਾਕਾਤ ਉਹਨਾਂ ਦੀ ਤੇਜ਼ੀ ਨਾਲ ਘੁੰਮ ਰਹੀ ਰੂਹ ਨੂੰ ਇੱਕ ਮਰਕਜ਼ ਤੇ ਠਹਿਰਾਣ ਵਿੱਚ ਇੱਕ ਆਖਰੀ ਮੋੜ ਸਾਬਤ ਹੋਈ। ਨਤੀਜਤਨ ਉਹ ਮੁੜ ਸਿਖੀ ਘਰ ਵਿੱਚ ਆ ਗਏ। ਉਹਨਾਂ ਦੀਆਂ ਉਸਾਰੂ ਸ਼ਕਤੀਆਂ ਨੂੰ ਵਧੇਰੇ ਉਤਸ਼ਾਹ ਤੇ ਇੱਕ ਕੇਂਦਰ ਬਿੰਦੂ ਮਿਲ ਗਿਆ ਸੀ।

ਪੂਰਨ ਸਿੰਘ ਵਿਗਿਆਨ ਤੇ ਸਾਹਿਤ ਵਿੱਚ ਸਹਿਜ ਨਾਲ ਹੀ ਇੱਕ ਮੇਲ ਪੈਦਾ ਕਰ ਲੈਂਦਾ ਸੀ। ਦੋਵਾਂ ਖੇਤਰਾਂ ਵਿੱਚ ਉਸ ਦੀਆਂ ਪ੍ਰਾਪਤੀਆਂ ਲਾਮਿਸਾਲ ਹਨ। ਉਹ ਵਿਗਿਆਨਕ ਤਜਰਬਿਆਂ ਤੇ ਕਾਫੀ ਸਮਾਂ ਲਗਾਂਉਦੇ ਸਨ ਤੇ ਉਹਨਾਂ ਹੀ ਸਮਾਂ ਆਪਣੇ ਮਹਿਮਾਨਾਂ,ਸਾਧੂਆਂ ਤੇ ਅਗਾਂਹ ਵਧੂ ਲੋਕਾਂ ਨੂੰ ਦੇਂਦਾ ਸੀ।ਉਹ ਕੁਦਰਤ ਤੇ ਸੁੰਦਰਤਾ ਦਾ ਮਤਵਾਲਾ ਸੀ ਤੇ ਉਸ ਨੇ ਅੰਗਰੇਜ਼ੀ ਤੇ ਪੰਜਾਬੀ ਦੋਵਾਂ ਵਿੱਚ ਸੁੰਦਰ ਤੇ ਕੋਮਲ ਕਵਿਤਾ ਰਚੀ।

ਅਨੁਵਾਦ

ਪੱਛਮੀ ਸਾਹਿਤ ਦੇ ਪ੍ਰਸਿੱਧ ਗ੍ਰੰਥਾਂ ਨੂੰ ਅਨੁਵਾਦ ਕਰਨ ਦਾ ਕਾਰਜ ਵੀ ਪੂਰਨ ਸਿੰਘ ਵੱਲੋਂ ਬਖ਼ੂਬੀ ਕੀਤਾ ਗਿਆ ਹੈ। ਤਾਲਸਤਾਏ ਦੇ ਸੰਸਾਰ ਪ੍ਰਸਿੱਧ ਨਾਵਲ ‘ਰੀਜ਼ਾਰਕਸ਼ਨ’ ਨੂੰ ਮੋਇਆਂ ਦੀ ਜਾਗ, ਐਮਰਸਨ ਦੀ ਰਚਨਾ ਐੱਸੇ ਆਫ਼ ਦੀ ਪੋਇਟ ਨੂੰ ‘ਅਬਚਲੀ ਜੋਤ’ ਅਤੇ ਕਾਰਲਾਈਲ ਦੀ ਪੁਸਤਕ ‘ਹੀਰੋ ਐਂਡ ਹੀਰੋ ਵਰਸ਼ਿਪ’ ਨੂੰ ‘ਕਲਾਧਾਰੀ ਤੇ ਕਲਾਧਾਰੀ ਪੂਜਾ’ ਨਾਂ ਹੇਠ ਅਨੁਵਾਦ ਕਰਕੇ ਛਪਵਾਇਆ। ਉਹਨਾਂ ਦੀਆਂ ਬਹੁਤ ਸਾਰੀਆਂ ਅੰਗਰੇਜ਼ੀ ਕਹਾਣੀਆਂ, ਕਵਿਤਾਵਾਂ, ਦਾਰਸ਼ਨਿਕਤਾ ਅਤੇ ਆਮ ਵਾਕਫ਼ੀਅਤ ਨਾਲ ਸੰਬੰਧਿਤ ਲੇਖ ਆਦਿ ਫੁਟਕਲ ਰਚਨਾਵਾਂ ਦੇ ਰੂਪ ਵਿੱਚ ਮੌਜੂਦ ਹਨ।

ਹਿੰਦੀ

ਹਿੰਦੀ ਵਿੱਚ ਵੀ ਪ੍ਰੋ. ਪੂਰਨ ਸਿੰਘ ਦੇ ਕੁਝ ਨਿਬੰਧ ਵੱਖ ਵੱਖ ਹਿੰਦੀ ਪੱਤਰ/ਪੱਤ੍ਰਕਾਵਾਂ ਵਿੱਚ ਪ੍ਰਕਾਸ਼ਿਤ ਹੁੰਦੇ ਰਹੇ ਹਨ। ਇਨ੍ਹਾਂ ਨਿਬੰਧਾਂ ਵਿਚੋਂ ‘ਮਜ਼ਦੂਰੀ ਔਰ ਪ੍ਰੇਮ’, ‘ਵਾਲਟ ਵਿਟਮੈਨ’, ‘ਕੰਨਿਆਦਾਨ’, ‘ਨੈਨੋਂ ਕੀ ਗੰਗਾ’, ‘ਪਵਿੱਤਰਤਾ’, ‘ਸੱਚੀ ਵੀਰਤਾ’ ਅਤੇ ‘ਆਚਰਣ ਕੀ ਸੱਭਿਅਤਾ’ ਵਿਸ਼ੇਸ਼ ਜ਼ਿਕਰਯੋਗ ਹਨ।

ਹੋਰ ਕੰਮ

ਈਸ਼ਰ ਦਾਸ ਤੇ ਰਾਏ ਬਹਾਦੁਰ ਸ਼ਿਵ ਨਾਥ ਨਾਲ ਮਿਲ ਕੇ ਲਹੌਰ ਵਿਖੇ ਉਸ ਨੇ ਜ਼ਰੂਰੀ ਤੇਲਾਂ ਦੀ ਆਬਕਾਰੀ ਭੱਠੀ ਲਗਾਈ ਅਤੇ ਥਾਈਮੋਲ,ਫੈਨਲ ਤੇ ਲੈਮਨ ਆਇਲ ਪੈਦਾ ਕਰਨ ਦਾ ਕੰਮ ਸੂਰੂ ਕੀਤਾ। ਉਸ ਦੇ ਭਾਈਵਾਲਾਂ ਦੀ ਧੋਖਾਬਾਜ਼ੀ ਕਾਰਨ ਉਸ ਇਹ ਕਾਰੋਬਾਰ ਛੱਡ ਦਿਤਾ, ਭੱਠੀਆਂ ਢਾਹ ਕੇ ਸਵਾਮੀ ਰਾਮ ਤੀਰਥ ਦੇ ਚੇਲੇ ਜਯੋਤੀ ਸਰੂਪ ਕੋਲ ਡੇਹਰਾਦੂਨ ਆ ਟਿਕਿਆ। ਦਸੰਬਰ 1904 ਵਿੱਚ ਵਿਕਟੋਰੀਆ ਡਾਇਮੰਡ ਜੁਬਲੀ ਹਿੰਦੂ ਟੈਕਨੀਕਲ ਇੰਸਟੀਚਊਟ ਦਾ ਪ੍ਰਿੰਸੀਪਲ ਬਣ ਕੇ ਉਹ ਲਹੌਰ ਪਰਤ ਆਇਆ। ਇਥੇ' ਥੰਡਰਿੰਗ ਦਾਨ ' ਪਤ੍ਰਕਾ ਦੀ ਮੁੜ ਸ਼ੁਰੂਆਤ ਕੀਤੀ ਤੇ ਲਾਲਾ ਹਰਦਿਆਲ ਤੇ ਖੁਦਾਦਾਦ ਵਰਗੇ ਅਗਾਂਹ ਵਧੂ ਵਿਚਾਰਧਾਰਾ ਵਾਲੇ ਲੋਕਾਂ ਨਾਲ ਉਸ ਦੇ ਸੰਬੰਧ ਪੈਦਾ ਹੋਏ। ਨਵੰਬਰ 1906 ਵਿੱਚ ਪ੍ਰਿੰਸਿਪਲੀ ਤਿਆਗ ਕੇ ਉਸ ਨੇ ਡੋਈਵਾਲਾ (ਡੇਹਰਾਦੂਨ) ਵਿਖੇ ਸਾਬਣ ਦਾ ਕਾਰਖਾਨਾ ਲਗਾਇਆ ਪ੍ਰੰਤੂ ਛੇਤੀ ਹੀ ਇਸ ਨੂੰ ਇੱਕ ਧਨਾਢ ਨੂੰ ਵੇਚ ਕੇ ਫੋਰੈਸਟ ਰੀਸਰਚ ਇੰਸਟੀਚਊਟ ਡੇਹਰਾਦੂਨ ਵਿਖੇ ਕੈਮਿਸਟ ਦੀ ਨੌਕਰੀ ਕਰ ਲਈ ਜਿਥੋਂ 1918 ਵਿੱਚ ਉਸ ਨੇ ਰੀਟਾਇਰਮੈਂਟ ਲੈ ਲਈ। 1919 ਤੋਂ 1923 ਦੌਰਾਨ ਪਟਿਆਲਾ ਤੇ ਗਵਾਲੀਅਰ ਦੀਆਂ ਰਿਆਸਤੀ ਸਰਕਾਰਾਂ ਵਿੱਚ ਵੀ ਕੁਝ ਦੇਰ ਨੌਕਰੀ ਕੀਤੀ ਤੇ ਆਪਣਾ ਮਹੱਤਵ ਪੂਰਨ ਯੋਗਦਾਨ ਪਾਇਆ। 1923-24 ਵਿੱਚ ਸੁੰਦਰ ਸਿੰਘ ਮਜੀਠੀਆ ਦੀ ਖੰਡ ਮਿਲ ਵਿੱਚ ਤੇ ਫਿਰ 1928 ਵਿੱਚ ਆਪਣੇ ਸਰਕਾਰ ਤੌਂ ਲੀਜ਼ ਤੇ ਲੀਤੇ ਪਲਾਟ ਤੇ ਰੋਸ਼ਾ ਘਾਹ ਦੀ ਖੇਤੀ ਕੀਤੀ। ਹੜ੍ਹਾਂ ਕਾਰਨ ਉਸ ਨੂੰ ਕਾਫੀ ਘਾਟੇ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਇਸ ਨੁਕਸਾਨ ਨੂੰ ਮਹਿਸੂਸ ਨਹੀਂ ਕੀਤਾ ਅਤੇ ਆਪਣੀਆ ਰਚਨਾਵਾਂ ਦੇ ਖਰੜਿਆਂ ਨੂੰ ਹੜ੍ਹਾਂ ਤੌਂ ਬਚਾ ਲੈਣ ਵਿੱਚ ਹੀ ਆਪਣੀ ਸਫ਼ਲਤਾ ਸਮਝੀ।

ਮੌਤ

1930 ਵਿੱਚ ਤਪਦਿਕ ਤੋਂ ਬੀਮਾਰ ਹੋਣ ਕਾਰਨ 31 ਮਾਰਚ 1931 ਨੂੰ ਦੇਹਰਾਦੂਨ ਵਿਖੇ ਉਹਨਾਂ ਦਾ ਸਵਰਗਵਾਸ ਹੋ ਗਿਆ।

Published on : 1st October 2024

Post navigation

Previous
Next

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Melne
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vicho Utri Shimlapati

ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਓ, ਜੇਕਰ ਤੁਹਾਨੂੰ ਇਹ ਪੇਜ ਚੰਗਾ ਲੱਗੇ, ਤਾਂ ਇਸਨੂੰ ਜ਼ਰੂਰ ਸ਼ੇਅਰ ਕਰੋ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਮਾਂ ਬੋਲੀ ਤੋਂ ਟੁੱਟ ਨਾ ਜਾਣ। ਮਾਂ ਬੋਲੀ ਨੂੰ ਬਚਾਉਣ ਲਈ ਸਾਡੀ ਸਾਂਝ ਹੀ ਸਭ ਤੋਂ ਵੱਡੀ ਤਾਕਤ ਹੈ!

ਪੇਜ ਨੂੰ ਸ਼ੇਅਰ ਕਰੋ

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Awards ਅਵਾਰਡ
  • Volunteer ਵਾਲੰਟੀਅਰ
  • Help ਸਹਾਇਤਾ
  • Terms and Conditions ਸ਼ਰਤਾਂ

ਅਸੀਂ ਸੋਸ਼ਲ ਮੀਡੀਆ ‘ਤੇ ਹਾਂ

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alphabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Ghodiaan ਘੋੜੀਆਂ
  • Suhaag ਸੁਹਾਗ
  • Lok Geet ਲੋਕ ਗੀਤ
  • Fun ਸ਼ੁਗਲ
  • Culture ਸੱਭਿਆਚਾਰ
  • Punjabi Month ਦੇਸੀ ਮਹੀਨੇ
  • Nanakshahi Calendar ਨਾਨਕਸ਼ਾਹੀ ਕਲੰਡਰ

©2025 ਪੰਜਾਬੀ ਮਾਂ ਬੋਲੀ. All rights reserved.

Designed by OXO Solutions®