ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Eyo Manukh Di Bhawna Ulhji Pyi Eh / ਇਉਂ ਮਨੁਖ ਦੀ ਭਾਵਨਾ ਉਲਝੀ ਪਈ ਏ

Eyo Manukh Di Bhawna Ulhji Pyi Eh / ਇਉਂ ਮਨੁਖ ਦੀ ਭਾਵਨਾ ਉਲਝੀ ਪਈ ਏ

ਇਉਂ ਮਨੁਖ ਦੀ ਭਾਵਨਾ ਉਲਝੀ ਪਈ ਏ
ਕਾਮਨਾ ਵਿਚ ਵਰਜਣਾ ਉਲਝੀ ਪਈ ਏ

ਕਿਸ ਤਰਾਂ ਦਾ ਇਸ਼ਕ ਹੈ ਇਹ ਕੀ ਮੁਹੱਬਤ
ਹਉਮੈ ਦੇ ਵਿਚ ਵਾਸ਼ਨਾ ਉਲਝੀ ਪਈ ਏ

ਦੁੱਖ ਹੁੰਦਾ ਹੈ ਜੇ ਮੈਨੂੰ ਗੈਰ ਛੋਹੇ
ਤਨ ‘ਚ ਤੇਰੀ ਵੇਦਨਾ ਉਲਝੀ ਪਈ ਏ

ਰਾਤ ਦੇ ਸੀਨੇ ‘ਚ ਤਿੱਖਾ ਦਿਨ ਦਾ ਖੰਜ਼ਰ
ਖਾਬ ਦੇ ਵਿਚ ਸੂਚਨਾ ਉਲਝੀ ਪਈ ਏ

ਸ਼ਬਦ, ਤਾਰਾਂ, ਖੌਫ, ਦੁੱਖ, ਵਿਸਮਾਦ, ਕੰਪਨ
ਕਿੰਜ ਮੇਰੀ ਸਿਰਜਣਾ ਉਲਝੀ ਪਈ ਏ ।

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar