ਦੀਨਾ ਨਾਥ ਬਹੁਤ ਘਬਰਾਇਆ ਹੋਇਆ ਥਾਣੇ ਪਹੁੰਚਿਆ। ਥਾਣੇਦਾਰ ਨੇ ਜਦੋਂ ਘਬਰਾਹਟ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ, ‘ਮੇਰੀ ਪਤਨੀ ਪੇਕੇ ਗਈ ਹੈ। ਅੱਜ ਸਵੇਰੇ ਮੈਂ ਜਦੋਂ ਸੌਂ ਕੇ ਉਠਿਆ ਤਾਂ ਦੇਖਿਆ ਮੇਰੇ ਕਮਰੇ ਦੀ ਅਲਮਾਰੀ ਖੁੱਲ੍ਹੀ ਸੀ। ਮੇਰਾ ਕੀਮਤੀ ਸਾਮਾਨ ਅਤੇ ਰੁਪਏ ਚੋਰੀ ਹੋ ਚੁੱਕੇ ਸਨ। ਸਾਮਾਨ ਇਧਰ-ਉਧਰ ਖਿਲਰਿਆ ਸੀ। ਸੰਦੂਕ ਟੁੱਟੇ ਹੋਏ ਮਿਲੇ। ਮੇਰੇ ਤਾਂ ਤੋਤੇ ਹੀ ਉ¤ਡ ਗਏ।’
ਥਾਣੇਦਾਰ ਨੇ ਕਲਮ ਚੁੱਕੀ ਅਤੇ ਤੁਰੰਤ ਪੁੱਛਿਆ, ‘ਕੁਲ ਕਿੰਨੇ ਤੋਤੇ ਸਨ?’