ਇੱਕ ਬੁੱਢਾ ਵਿਅਕਤੀ ਡਾਕਟਰ ਕੋਲ ਆਇਆ। ਉਸ ਦੀ ਇੱਕ ਟੰਗ ਵਿੱਚ ਦਰਦ ਸੀ। ਚੈਕ ਕਰਨ ਤੋਂ ਬਾਅਦ ਡਾਕਟਰ ਨੇ ਦੱਸਿਆ, ‘ਇਹ ਦਰਦ ਤਾਂ ਬਿਰਧ ਅਵਸਥਾ ਕਾਰਨ ਹੈ।
‘ਬਿਰਧ ਅਵਸਥਾ ਕਾਰਨ? ਅਜੀਬ ਗੱਲ ਹੈ ਡਾਕਟਰ ਸਾਹਿਬ’, ਬੁੱਢੇ ਵਿਅਕਤੀ ਨੇ ਕਿਹਾ, ‘ਉਮਰ ਤਾਂ ਦੋਹਾਂ ਟੰਗਾਂ ਦੀ ਇੱਕੋ ਜਿੰਨੀ ਹੈ, ਫਿਰ ਬਿਰਧ ਅਵਸਥਾ ਵਿੱਚ ਦਰਦ ਇੱਕ ਟੰਗ ਵਿੱਚ ਹੀ ਕਿਉਂ।