-ਡਾਕਟ ਸਾਬ ਜੀ ਤੁਸੀ ਕੈਂਦੇ ਹੋ ਕਿ ਏਂਡੀਆ ਗੇੜਾ ਮਾਰ ਕੇ ਆਏ ਹੋ-ਕੋਈ ਪਿੰਡ ਦੀ ਹੀ ਬਾਤ ਗੱਲ ਸੁਣਾਓ-ਓਥੇ ਜੀ ਬੰਦੇ ਲਈ ਕੰਮ ਕਾਜ ਕਰੌਣ ਚਲਾਉਣ ਲਈ ਬਾਕਫੀਤ ਬੌਤ ਚਾਈਦਾ ਆ-..?
-ਹਾਂ ਅਮਲੀਆ ਏਂਡੀਆ ਗੇੜਾ ਮਾਰ ਕੇ ਆਏ ਹਾਂ-ਬਾਤ ਗੱਲ ਇਹ ਆ ਕਿ ਹਰ ਕੋਈ ਆਪਣਾ ਯੱਕਾ ਦੌਵਾਈ ਫਿਰਦਾ ਆ –ਲੋਕ ਕਈ ਤਾਂ ਤੇਰੇ ਅਰਗੇ ਕੰਮ ਤੋਂ ਬਿਨਾਂਹ ਹੀ ਏਨੇ ਬਿਜੀ ਨੇ ਕਿ ਪੁੱਛ ਹੀ ਨਾ- ਨਾਲੇ ਤੂੰ ਕੇੜਾ ਪਹਿਲਾਂ ਮਰੀਕਾ ਰੈਂਦਾ ਸੀ-ਓਥੇ ਹੀ ਜਨਮ ਧਾਰਿਆ ਸੀ ਤੂ ਵੀ-
ਨਾਲੇ ਤੇਰੇ ਕੇੜੇ ਕੰਮ ਕਾਜ ਚਲਦੇ ਰੁਕ ਗਏ ਨੇ ਓਥੇ -ਕੀ ਓਏ ਤੂੰ ਮਹੱਲ ਛੱਤਣ ਲੱਗਾ ਸੀ ਤਾਂ ਛਤ ਡਿਗ ਪਈ ਆ ਜਾਂ ਹੋਰ ਮਹਿਲ ਤਾਜ਼ ਬਨੌਣ ਲੱਗਾ ਸੀ ਤਾਂ ਗੌਰਮੰਟ ਨੇ ਰੋਕ ਲਾ ਤੀ ਆ-ਗੱਲ ਤਾਂ ਕਰ-
-ਜੀ ਫਿਰ ਬੀ ਕਈ ਬਾਰ ਪੱਤਾ ਨਸ਼ਾ ਨਾ ਮਿਲੇ ਜਾਂ ਫਿਰ ਧੇਲੇ ਪੈਸੇ ਬੇਲੇ ਬੰਦਾ ਹੀ ਕੰਮ ਔਂਦਾ ਆ ਤੁਹਾਡੇ ਅਰਗਾ -
ਕੀ ਗੱਲ ਬੜਾ ਬਟਰ ਚੋਪੜੀ ਜਾਨਾਂ ਕੋਈ ਹੋਰ ਨਈ ਲੱਗਾ ਮੱਥੇ ਤੇਰੇ ਅੱਜ-
-ਤੈਨੂੰ ਬਥੇਰੇ ਜਾਣਦੇ ਨੇ ਤੇਰਾ ਕੰਮ ਕਿਵੇਂ ਰੁਕ ਸਕਦਾ ਹੈ-ਬਾਕਫੀਤ ਓਦਾਂ ਤੇਰੀ ਬਥੇਰੀ ਆ ਸਰਕਾਰੇ ਦਰਬਾਰੇ-ਕੰਜਰਾ ਫਲੌਰ ਤੱਕ ਤੈਨੂੰ ਕੋਈ ਪਛਾਣਦਾ ਨਈ-ਗੱਲਾਂ ਤੂੰ ਮਣ 2 ਦੀਆਂ ਕਰਨ ਲੱਗ ਪਿਆਂ ਵਲੈਤ ਦਾ ਜੂਸ ਪੀ ਕੇ-
-ਹਾਂ ਜੀ ਇਹ ਤਾਂ ਹੈ-ਪਰ ਕਦੇ ਕੋਈ ਕੰਮ ਹੋਇਆ ਤਾਂ ਦੱਸਿਓ-
-ਅਮਲੀਆ, ਯਾਰ ਹੋਰ ਕੰਮ ਫੇਰ ਸਈ ਪਹਿਲਾਂ ਆਹ ਗਰਾਜ ਖਾਲੀ ਕਰਾ ਦੇ-ਪਿੰਡ ਦਾ ਗੇਟ ਫਿਰ ਸਈ-
-ਦੱਸੋ ਜੀ ਕਿੱਦਣ?
-ਜਦੋਂ ਵੀ ਵਿਹਲ ਹੋਵੇ ਤੇਰਾ-
-ਪਹਿਲਾਂ ਜੀ ਜਰਾ-ਪਿੰਡ ਦਾ ਹਾਲ ਚਾਲ ਸੁਣਾਓ-ਮਾਬੇ ਦਾ ਪ੍ਰਬੰਦ ਹੀ ਕਰ ਲਿਔਣਾ ਸੀ-ਜੇ ਭੋਰਾ ਪਈ ਆ ਤਾ ਛਕਾਓ ਫਿਰ-ਰੰਗਾਂ ਚ ਤਾਂ ਖੇਡੀਏ ਪਹਿਲਾਂ-
-ਛੱਡ ਪਰੇ ਯਾਰ ਓਥੇ ਜਿੱਥੇ ਜਾਓ ਲੋਕ –ਪਾਣਤ ਬੌਤ ਦਿਖੌਦੇ ਆ-
-ਹਾਂ ਇਹ ਤਾਂ ਸੱਚ ਆ ਜੀ-
- ਹਾਂ ਇਹ ਤਾਂ ਸੱਚ ਆ ਜੀ , ਮਾਰ ਤੀ ਆ-ਏਂਡੀਆ ਚ ਚਾਹ ਦਾ ਕੱਪ ਘਰਾਂ ਚ ਸੌ/ ਦੌ ਦਾ ਤੇ ਦਫਤਰਾਂ ਚ ਮੁਫ਼ਤ ਚ ਪੈਂਦਾ/ ਔਂਦਾ ਹੈ-
-ਉਹ ਕਿਮੇ ਜੀ-
-ਲੈ ਸੁਣ ਲੈ ਉਹ ਕਿਮੇ-ਕਿਸੇ ਦੋਸਤ ਮਿੱਤਰ, ਰਿਸ਼ਤੇਦਾਰ ਦੇ ਜਾਓ-ਪਹਿਲਾਂ ਤਾਂ ਘਰ ਲੱਬਦੇ 2 ਫੋਨ ਤੇ 50ਰੁਪਏ ਹੈ ਨਹੀ
ਓਦਰੋਂ ਅਗਲਾ ਘਰੋਂ ਬਾਹਰ ਆਕੇ ਹੀ ਫੋਨ ਕਰਦਾ 2 ਬਾਂਹਾਂ ਮਾਰਦਾ ਆਵੇਗਾ- ਬੱਸ ਨੇੜੇ ਹੀ ਹੋ ਹਾਅ ਜਿੱਥੇ ਤੁਸੀ ਅੱਪੜੇ ਹੋ ਏਥੇ ਇੱਕ ਗਾਂ ਬੰਨ੍ਹੀ ਹੋਣੀ ਓਤੋਂ ਰੈਟ ਮਾਰ ਲਓ ਤੇ ਸਿੱਦੇ ਹੀ ਤੁਰੇ ਆਓ, ਬਿਜਲੀ ਦੇ ਖਮਬੇ ਕੋਲੋਂ ਲਿਫਟ ਮਾਰ ਕੇ ਸੱਜੇ ਤੁਰੇ ਆਓ ਅੱਗੇ ਇਕ ਟੁਟਾ ਗੱਡਾ ਖੜਾ ਹੈ ਓਤੋਂ 4 ਕਦਮਾਂ ਗਾਂਹ ਆ ਕੇ ਫਿਰ ਲਿਫਟ ਮਾਰ ਕੇ ਸੱਜੇ ਤੁਰੇ ਆਓ ਸਿੱਦੇ ਬੱਸ 100 ਮੀਟਰ ਤੇ ਮੈ ਬਾਹਰ ਹੀ ਉਡੀਕ ਰਿਹਾਂ-ਬੱਸ ਸਮਜੋ ਆ ਗਏ ਤੁਸੀਂ –ਇੰਜ ਸ਼ਾਮ ਪੈ ਜਾਂਦੀ ਹੈ ਮੇਲ ਮਲਾਪ ਤੇ-ਅਗਲਾ ਚਾਹ ਪਾਣੀ ਪੁੱਛਦਾ 2 ਗੱਲਾਂ ਮਾਰਦਾ 2, ਇਹ ਦੇਖਦਾ ਰਊ ਕਿ ਸੈਦ ਇਹ ਹੁਣ ਘੜੀ ਮੁੰਦਰੀ ਜਾਂ ਪੈਨ ਦੇਣ ਲੱਗਾ ਹੈ ਬਾਰਲਾ-ਅਗਲਾ ਭਾਮੇ ਜਰਾ ਖਾਜ ਹੀ ਕਰਦਾ ਹੋਵੇ-ਓਹਦਾ ਸਾਰਾ ਹੌਸਲਾ ਢੱਠ ਜਾਂਦਾ ਹੈ- ਫਿਰ ਹੋਰ ਨਈ ਤਾਂ ਅੰਦਰੋਂ ਸੁੱਤੇ ਪਏ ਪੋਤੇ ਪੋਤੀ ਨੂੰ ਘਰਵਾਲੀ ਚੱਕ ਲਿਆਵੇਗੀ- ਦੇਖੋ ਬੇਟੇ ਕੌਣ ਆਇਆ –ਐਂਕਲ ਨੇ ਬਾਹਰ ਵਾਲੇ- ਦੂਰ ਤੇਲੀਏ ਚ ਰੰਧੇ ਨੇ-ਸਸ ਰੀ ਕਾਲ ਕਰੋ-2, 3 ਮਹੀਨੇ ਵਾਲੇ ਨੂੰ ਸਸਰੀ ਕਾਲ ਕਰਨ ਤੇ ਮਜਬੂਰ ਕਰ ਦਿੰਦੀ ਹੈ-ਫਿਰ ਬਾਰੋਂ ਮੂਅ ਮਾਂਹ ਸਾਫ ਲੈ ਕੇ ਇੱਕ ਹੋਰ ਬੱਚਾ ਆ ਡਿੱਗੇਗਾ-ਲਓ ਜੀ ਇਹ ਹੈ ਸਾਡੀ ਭੁਟੀ ਬੜੀ ਸਿਆਣੀ ਆ-ਜਾਹ ਬੱਚੇ ਪਹਿਲਾਂ ਮੂਅ ਸਾਫ ਕਰ ਕੇ ਆ, ਨਈ ਤਾਂ –ਐਂਕਲ ਨੇ ਬਾਹਰ ਨਈ ਲੈ ਕੇ ਜਾਣਾ-ਤੇ ਕੈਣਗੇ-ਆੳ ਬੱਚੇ ਐਂਕਲ ਨੇ ਬਾਹਰ ਵਾਲੇ- ਦੂਰੋਂ ਆਏ ਨੇ-ਸਸ ਰੀ ਕਾਲ ਕਰੋ-ਨਈ 2 ਪੈਰੀ ਹੱਥ ਲਾਓ-ਬੱਸ ਇੰਜ ਸਾਰੀ ਨਫਰੀ ਆ ਖੜੀ ਹੁੰਦੀ ਹੈ, ਚਾਹ ਦਾ ਕੱਫ ਸੁਆਹ ਪੀਣਾ ਹੁੰਦਾ ਹੈ-ਬੰਦਾ ਸੋਚਦਾ ਹੈ ਕਿ ਹੁਣ ਏਥੋਂ ਕਿੰਜ ਜਾਨ ਛੁਡਾਈਏ-ਜਿਆਦਾ ਨਫਰੀ ਹੋਵੇ ਤਾਂ 50, 50 ਜੇ ਘੱਟ ਤਾਂ 100, 100 ਹੱਥੋਂ ਜਾਂਦਾ ਹੈ-ਚਾਹ ਦਾ ਓਹੀ ਕੱਪ ਜੋ ਬਾਹਰੋਂ 5, 10ਦਾ ਪੀ ਕੇ ਨਜਾਰਾ ਲੈਣਾ ਹੁੰਦਾ ਹੈ–ਜਾਂ ਫਿਰ ਜੇ ਕੋਈ ਰੋਟੀ ਪਾਣੀ ਲਈ ਮਗਰ ਪਵੇ ਤਾਂ ਕੰਮ ਹੋਰ ਹੀ ਦੇਖਿਆ ਹੈ-ਜਾਂ ਤਾਂ ਉਹ ਕਿਸੇ ਨਿਆਣੇ ਨੂੰ ਬਾਹਰ ਖਿੱਚਣ ਲਈ ਕਹੇਗਾ ਜਾਂ ਫਿਰ ਹੋਰ ਕੋਈ ਕੰਮ ਕੱਡ ਮਾਰੇਗਾ-ਜਿਮੇ ਕਿ ਅਸੀ ਸੈਦ ਸੈਲ ਕਰਨ ਆਈਏ-ਜਾਣੀ 1, 2 ਹਫਤੇ ਸਾਡੇ ਲਈ ਕੱਡ ਕੇ ਰੱਖਣੇ-ਗੱਲ ਕੀ ਬੰਦਾ ਸੋਚਦਾ ਹੈ ਕਿ ਕਿੰਜ ਹਰ ਚੀਜ ਬਹਾਨਾ ਵਿਕਣ ਲੱਗ ਪਿਆ ਹੈ-ਕਈ ਘਰਾਂ ਚ ਤਾਂ ਘਰ ਵਾਲੇ ਪਹਿਲਾਂ ਹੀ ਸਰਟੀਫਿਟਕਾਂ ਦੀਆਂ 4,4 ਕਾਪੀਆਂ ਭੇਟ ਕਰਨ ਲਈ ਤਿਆਰ ਰੱਖਦੇ ਨੇ-ਸੇਵਾ ਕਰਨ ਤੋਂ ਬਾਦ ਬੱਸ ਏਹੀ ਤਾਗੀਤ ਕਰੀ ਜਾਣਗੇ ਕਿ ਜਾ ਕੇ ਪਹਿਲਾਂ ਸਾਡੇ ਟੈਣੀ ਦਾ ਕੰਮ ਕਰੀਓ-ਜਿੱਦਾਂ ਬਾਰ ਇੰਮੀਗਰੇਸਨ ਮਨਿਸਟਰ ਲੱਗੇ ਆਂ-ਓਦਾਂ ਕੈਣਗੇ, ਲਓ ਜੀ ਬਾਰ ਕੀ ਆ-ਏਥੇ ਹੀ ਸਬ ਕੁਜ ਮਿਲਦਾ ਆ-ਫਿਰ ਹੌਲੀ ਜੇਈ ਭਿੰਦੇ ਦੇ ਬਾਹਰ ਕੱਡਣ ਬਾਰੇ ਪੁੱਛਣ ਲੱਗ ਜਾਂਦੇ ਨੇ- ਇੰਜ ਚਾਹ ਦਾ ਕੱਪ ਓਹੀ ਘਰਾਂ ਚ ਸੌ/ ਦੌ ਦਾ ਤੇ ਦਫਤਰਾਂ ਚ ਮੁਫ਼ਤ ਚ ਪੈਂਦਾ/ ਔਂਦਾ ਹੈ
- ਦਫਤਰਾਂ ਚ ਮੁਫ਼ਤ ਕਿਮੇ ਜੀ-
- -ਅਖੇ ਓਥੇ ਮੁਫ਼ਤ ਕਿਮੇ ਜੀ-ਅਗਲਾ ਯਾਰ ਜਾਂ ਤਾਂ ਅੱਗੇ ਬੈਠੀ ਸਾਮੀ ਨੂੰ ਕਹਿ ਦਿੰਦਾ ਹੈ ਸੇਵਾ ਲਈ ਜਾਂ ਫਿਰ ਆਪ ਪਿਆ ਕਿ ਅਗਲੀ ਸਾਮੀ ਸਿਰ ਜੜ ਦਿੰਦਾ ਹੈ-ਤੇ ਵੱਡਾ ਅਵਸਰ ਤਾਂ ਓਦਾਂ ਹੀ ਫਖਰ ਸਮਜਦਾ ਹੈ ਸੇਬਾ ਕਰਨ ਚ, ਬਾਦ ਚ ਭਾਮੇ ਕਿਸੇ ਸਟੇਸਨਰੀ ਦੇ ਬਿੱਲ ਚ ਜੜ ਦੇਬੇ-
- ਡਾ ਅਮਰਜੀਤ ਟਾਂਡਾ