ਇਕ ਵਿਅਕਤੀ ਨੇ ਆਪਣੀ ਸੱਸ ‘ਤੇ ਗੋਲੀ ਚਲਾ ਦਿੱਤੀ। ਸੱਸ ਨੇ ਉਸਨੂੰ ਗ੍ਰਿਫਤਾਰ ਕਰਵਾ ਦਿੱਤਾ। ਜਦੋਂ ਵਿਅਕਤੀ ਨੂੰ ਜੱਜ ਸਾਹਮਣੇ ਪੇਸ਼ ਕੀਤਾ ਗਿਆ ਤਾਂ ਜੱਜ ਨੇ ਕਿਹਾ,”ਮੈਨੂੰ ਦੱਸਿਆ ਗਿਆ ਹੈ ਕਿ ਤੂੰ ਰੋਜ਼ ਸ਼ਰਾਬ ਪੀਂਦਾ ਏਂ। ਹੁਣ ਮੈਂ ਤੈਨੂੰ ਦੱਸਦਾ ਹਾਂ ਕਿ ਸ਼ਰਾਬ ਕਿੰਨੀ ਨਾਮੁਰਾਦ ਚੀਜ਼ ਹੈ। ਤੂੰ ਇਹ ਹਰਕਤ ਸ਼ਰਾਬ ਦੇ ਨਸ਼ੇ ‘ਚ ਕੀਤੀ, ਸ਼ਰਾਬ ਕਾਰਨ ਤੂੰ ਆਪਣੇ ਹੋਸ਼ ‘ਚ ਨਹੀਂ ਰਿਹਾ। ਸ਼ਰਾਬ ਦੇ ਨਸ਼ੇ ‘ਚ ਹੀ ਤੂੰ ਰਿਵਾਲਵਰ ਕੱਢੀ, ਸ਼ਰਾਬ ਕਾਰਨ ਹੀ ਤੂੰ ਆਪਣੀ ਸੱਸ ‘ਤੇ ਗੋਲੀ ਚਲਾਈ ਅਤੇ ਸ਼ਰਾਬ ਕਾਰਨ ਹੀ ਤੇਰਾ ਨਿਸ਼ਾਨਾ ਖੁੰਝ ਗਿਆ।”