ਇਕ ਵਿਅਕਤੀ ਆਪਣੀ ਪਤਨੀ ਤੇ ਸੱਸ ਨਾਲ ਜੰਗਲ ਵਿਚ ਸ਼ਿਕਾਰ ਖੇਡਣ ਗਿਆ ਜਿੱਥੇ ਰਾਤ ਨੂੰ ਉਨ੍ਹਾਂ ਤਿੰਨਾਂ ਨੂੰ ਵੱਖ-ਵੱਖ ਟੈਂਟਾਂ ‘ਚ ਸੌਣਾ ਪਿਆ। ਅੱਧੀ ਰਾਤ ਨੂੰ ਉਸਦੀ ਪਤਨੀ ਦੌੜਦੀ ਹੋਈ ਆਈ ਤੇ ਬੋਲੀ,”ਮਾਂ ਦੇ ਟੈਂਟ ‘ਚ ਸ਼ੇਰ ਵੜ ਗਿਆ ਹੈ, ਪਲੀਜ਼ ਚੱਲ ਕੇ ਉਨ੍ਹਾਂ ਨੂੰ ਬਚਾਓ।”
ਵਿਅਕਤੀ ਬੋਲਿਆ,”ਮੈਂ ਕਿਉਂ ਬਚਾਵਾਂ? ਸ਼ੇਰ ਨੇ ਖੁਦ ਪੰਗਾ ਲਿਆ ਹੈ, ਹੁਣ ਖੁਦ ਹੀ ਬਚਾਵੇ ਆਪਣੇ-ਆਪ ਨੂੰ।”