ਕੁੜੀ ਵਾਲੇ ਮੁੰਡਾ ਦੇਖਣ ਗਏ.
ਮੁੰਡਾ ਸਰਕਾਰੀ ਨੌਕਰੀ ਲਗਿਆ ਸੀ ਪਰ ਸਰੀਰ ਤੋਂ ਬਾਹਲਾ ਪਤਲਾ ਸੀ
ਕੁੜੀ ਆਲਿਆ ਨੇ ਆਪੋ ਚ ਗਲ ਕੀਤੀ ਤੇ ਮੁੰਡੇ ਆਲਿਆਂ ਨੂੰ ਥੋੜ੍ਹੀ ਦੇਰ ਬਾਅਦ ਆਉਣ ਦਾ ਕਹਿ ਕੇ ਬਾਹਰ ਚਲੇ ਗਏ.
ਮੁੰਡੇ ਆਲਿਆਂ ਨੇ ਸੋਚਿਆ ਕਿ ਇਥੇ ਕੋਈ ਜਾਣ ਪਛਾਣ ਚ ਗਏ ਹੌਣੇ.
ਥੋੜ੍ਹੀ ਦੇਰ ਬਾਅਦ ਉਹ ਵਾਪਸ ਆਏ ਤੇ ਇਕ 18 ਕਿਲੋ ਦਾ ਦੇਸੀ ਘਿਓ ਦਾ ਪੀਪਾ, ਮੁੰਡੇ ਦੇ ਪਿਉ ਨੂੰ ਦਿੰਦਿਆਂ ਕਿਹਾ ਕਿ ਮੁੰਡੇ ਨੂੰ ਖਵਾਉ !! ਅਸੀਂ 3 ਮਹੀਨੇ ਬਾਦ ਆਵਾਂਗੇ
ਮੁੰਡੇ ਦੇ ਪਿਉ ਨੇ ਕਿਹਾ ਕਿ ਜੇ ਮੁੰਡਾ ਫੇਰ ਵੀ ਨਾ ਭਰਿਆ ਤਾਂ ?
ਕੁੜੀ ਆਲੇ ਬੋਲੇ
*ਕੁੜੀ ਡੋਬਣ ਨਾਲੋਂ ਤਾਂ ਪੀਪਾ ਡੋਬਿਆ ਚੰਗਾ*