ਮਾਂ ਦੇ ਹੳਕੇ ਅਤੇ ਦੁਆਵਾਂ ਲੈ ਕੇ ਆਏ
ਕੁਝ ਜੀਵਨ ਦੀਆਂ ਧੁੱਪਾਂ ਛਾਵਾਂ ਲੈ ਕੇ ਆਏ
ਮੰਜ਼ਲ ਦਾ ਕੁਝ ਇਲਮ ਨਹੀਂ ਸੀ, ਏਸ ਲਈ
ਨਾਲ ਆਪਣੇ, ਚੰਦ ਕੁ ਰਾਹਵਾਂ ਲੈ ਕੇ ਆਏ
ਇਸ ਅੰਜਾਣੀ ਭੀੜ੍ਹ ‘ਚ ਕਈ ਗੁਆਚ ਗਏ
ਜੋ ਆਏ, ਆਪਣਾਂ ਸਰਨਾਵਾਂ ਲੈ ਕੇ ਆਏ
ਇਹਨਾਂ ਆਖ਼ਰ ਗਲ ਵਲ ਨੂੰ ਹੀ ਆਉਣਾਂ ਹੈ
ਏਹੀ ਸੋਚ ਕੇ ਭੱਜੀਆਂ ਬਾਹਵਾਂ ਲੈ ਕੇ ਆਏ
ਯਾਦ ਵਤਨ ਦੀ ਇੰਝ ਅੱਖੀਆਂ ਭਰ ਜਾਂਦੀ ਹੈ
ਜਿਓਂ ਸਾਵਣ ਮੂੰਹ-ਜ਼ੋ਼ਰ ਘਟਾਵਾਂ ਲੈ ਕੇ ਆਏ
ਲੋਕ ਰਾਜ