ਇਹ ਵੀ ਉਸਦਾ ਖਿਆਲ ਹੁੰਦਾ ਏ,
ਦੂਰ ਰਹਿ ਕੇ ਵੀ ਨਾਲ਼ ਹੁੰਦਾ ਏ !
ਆਪਣੀ-ਆਪਣੀ ਪਸੰਦ ਹੁੰਦੀ ਏ,
ਆਪਣਾ-ਆਪਣਾ ਖਿਆਲ ਹੁੰਦਾ ਏ !
ਖੂਬਸੂਰਤ ਕੋਈ ਨਹੀਂ ਹੁੰਦਾ,
ਖੂਬਸੂਰਤ ਖਿਆਲ ਹੁੰਦਾ ਏ !
ਓਨਾ ਪਿਆਰਾ ਓਹ ਖੁਦ ਨਹੀਂ ਹੁੰਦਾ,
ਜਿੰਨਾ ਪਿਆਰਾ ਉਸਦਾ ਖਿਆਲ ਹੁੰਦਾ ਏ !
ਸ਼ਕਲ ਸੂਰਤ ਦੀ ਗੱਲ ਨਹੀਂ ਹੁੰਦੀ,
ਦਿਲ ਮਿਲੇ ਦਾ ਸਵਾਲ ਹੁੰਦਾ ਏ..!!
ਓਹਨੂੰ ਰਹਿੰਦਾ ਨਹੀਂ ਕਿਸੇ ਦਾ ਖਿਆਲ,
ਜਿਸਨੂੰ ਤੇਰਾ ਖਿਆਲ ਹੁੰਦਾ ਏ..!!
.(ਸਾਧੂ ਸਿੰਘ ਹਮਦਰਦ)