ਜਦ ਵੀ ਓਹਦੇ ਹੁਸਨ ਦੀ ਚਰਚਾ ਹੋਈ ਹੈ
ਆਪਾਂ ਆਪਣੇ ਦਿਲ ਦੀ ਗਲ ਲਕੋਈ ਹੈ
ਮਹਫਿਲ ਅੰਦਰ ਜਾਮ ਪਿਲਾਂਵੇ ਗੈਰਾਂ ਨੂੰ
ਮੇਰੇ ਦਿਲਬਰ ਇਹ ਕੈਸੀ ਦਿਲਜੋਈ ਹੈ
ਕਦਮ ਕਦਮ ਤੇ ਅਨਹੋਣੀ ਹੀ ਹੋਈ ਹੈ
ਸਾਡੇ ਭਾਣੇ ਜੱਗ ਤੇ ਮਮਤਾ ਮੋਈ ਹੈ
ਓਹ ਤਾਂ ਖੂੰਨ ਨੂੰ ਅਮ੍ਰਿਤ ਵਾਂਗਰ ਪੀਵੇਗਾ
ਜਿਹਦੇ ਜੁਲਮਾਂ ਜ਼ੁਰਮ ਦੀ ਕਾਲਖ ਧੋਈ ਹੈ
ਹਰ ਪਾਸੇ ਹੀ ਖੂੰਨ ਦੀ ਬਰਖਾ ਹੋਈ ਹੈ
ਮੇਰੇ ਵਤਨੀ ਕਿਸਨੇ ਨਫ਼ਰਤ ਬੋਈ ਹੈ
ਯਾਦ ਪੁਰਾਣੀ ਗ਼ਮ ਦੀ ਅਗਨੀ ਝੋਈ ਹੈ
ਮੇਰੀ ਧੀਰਜ ਗਜਲਾਂ ਬਣ ਬਣ ਰੋਈ ਹੈ
ਪਥਰ ਦਿਲ ਕਦ ਮੋਮ ਬਣਾਕੇ ਆਵੇਗਾਂ
ਧਾਮੀ ਦਿਲ ਦੀ ਰਤ ਬਹੁਰੀੰ ਚੋਈ ਹੈ
ਸਰਦਾਰ ਧਾਮੀਂ