ਜਿਸਮ ਦੀ ਕੈਦ 'ਚੋਂ ਬਰੀ ਕਰ ਦੇ
ਮੈਨੂੰ ਕਤਰੇ ਤੋਂ ਹੁਣ ਨਦੀ ਕਰ ਦੇ
ਇਹਨਾਂ ਫੁੱਲਾਂ ਦਾ ਕੀ ਭਰੋਸਾ ਹੈ
ਮੈਨੂੰ ਮਹਿਕਾਂ ਦੇ ਹਾਣ ਦੀ ਕਰ ਦੇ
ਮੇਰੀ ਮਿੱਟੀ ਦੀ ਤੜਪ ਤੱਕਣੀ ਤਾਂ
ਅਪਣੀ ਬਾਰਿਸ਼ ਨੂੰ ਮੁਲਤਵੀ ਕਰ ਦੇ
ਏਸ ਟਾਹਣੀ ‘ਤੇ ਫੁੱਲ ਖਿੜਾ ਦਾਤਾ
ਇਹਨੂੰ ਮਮਤਾ ਦੀ ਮੂਰਤੀ ਕਰ ਦੇ
©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®