ਮਾਏ ਨੀ ਅਸੀਂ ਕਰਨ ਬ੍ਰਿਹੋਂ ਦਾ ਤੀਰਥ ਹਾਂ ਅੱਜ ਚੱਲੇ ਖੋਟੇ ਦਮ ਮੁਹੱਬਤ ਵਾਲੇ ਬੰਨ੍ਹ ਉਮਰਾਂ ਦੇ ਪੱਲੇ । ਸੱਦ ਸੁਨਿਆਰੇ ਪ੍ਰੀਤ-ਨਗਰ ਦੇ ਇਕ ਇਕ ਕਰਕੇ ਮੋੜਾਂ ਸੋਨਾ ਸਮਝ ਵਿਹਾਜੇ ਸਨ ਜੋ ਮੈਂ ਪਿੱਤਲ ਦੇ ਛੱਲੇ । ਮਾਏ ਨੀ ਅਸੀਂ...
Read more
ਸ਼ਹਿਰ ਤੇਰੇ ਤਰਕਾਲਾਂ ਢਲੀਆਂ ਗਲ ਲੱਗ ਰੋਈਆਂ ਤੇਰੀਆਂ ਗਲੀਆਂ ਯਾਦਾਂ ਦੇ ਵਿਚ ਮੁੜ ਮੁੜ ਸੁਲਗਣ ਮਹਿੰਦੀ ਲਗੀਆਂ ਤੇਰੀਆਂ ਤਲੀਆਂ ਮੱਥੇ ਦਾ ਦੀਵਾ ਨਾ ਬਲਿਆ ਤੇਲ ਤਾਂ ਪਾਇਆ ਭਰ ਭਰ ਪਲੀਆਂ ਇਸ਼ਕ ਮੇਰੇ ਦੀ ਸਾਲ-ਗਿਰ੍ਹਾ 'ਤੇ ਇਹ ਕਿਸ ਘੱਲੀਆਂ ਕਾਲੀਆਂ ਕਲੀਆਂ...
Read more
ਜਾ ਕੇ ਤੇ ਇਹ ਜੁਆਨੀ ਮੁੜ ਕੇ ਕਦੀ ਨਾ ਆਉਂਦੀ । ਸਾਗਰ 'ਚ ਬੂੰਦ ਰਲ ਕੇ ਮੁੜ ਸ਼ਕਲ ਨਾ ਵਖਾਉਂਦੀ । ਇਕ ਦੋ ਘੜੀ ਦੀ ਮਿਲਣੀ ਕਿਸੇ ਅਜ਼ਲ ਤੋਂ ਲੰਮੇਂ, ਹਰ ਆਹ ਫ਼ਲਸਫ਼ੇ ਦਾ ਕੋਈ ਗੀਤ ਗੁਣਗੁਣਾਉਂਦੀ । ਜ਼ਿੰਦਗੀ ਦੇ...
Read more
ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ । ਇਹਦੀਆਂ ਗਲੀਆਂ ਮੇਰੀ ਚੜ੍ਹਦੀ ਜਵਾਨੀ ਖਾ ਲਈ ਕਿਉਂ ਕਰਾਂ ਨ ਦੋਸਤਾ ਸਤਿਕਾਰ ਤੇਰੇ ਸ਼ਹਿਰ ਦਾ । ਸ਼ਹਿਰ ਤੇਰੇ ਕਦਰ ਨਹੀਂ ਲੋਕਾਂ ਨੂੰ...
Read more
ਮੈਨੂੰ ਤੇਰਾ ਸ਼ਬਾਬ ਲੈ ਬੈਠਾ ਰੰਗ ਗੋਰ ਗੁਲਾਬ ਲੈ ਬੈਠਾ ਦਿਲ ਦਾ ਡਰ ਸੀ ਕਿਤੇ ਨਾ ਲੈ ਬੈਠੇ ਲੈ ਹੀ ਬੈਠਾ ਜਨਾਬ ਲੈ ਬੈਠਾ ਵਿਹਲ ਜਦ ਵੀ ਮਿਲੀ ਹੈ ਫ਼ਰਜ਼ਾਂ ਤੋਂ ਤੇਰੇ ਮੁੱਖ ਦੀ ਕਿਤਾਬ ਲੈ ਬੈਠਾ ਕਿੰਨੀ ਬੀਤੀ ਤੇ...
Read more
ਲੋਹੇ ਦੇ ਇਸ ਸ਼ਹਿਰ ਵਿਚ ਪਿੱਤਲ ਦੇ ਲੋਕ ਰਹਿੰਦੇ ਸਿੱਕੇ ਦਾ ਬੋਲ ਬੋਲਣ ਸ਼ੀਸ਼ੇ ਦਾ ਵੇਸ ਪਾਉਂਦੇ ਜਿਸਤੀ ਇਹਦੇ ਗਗਨ 'ਤੇ ਪਿੱਤਲ ਦਾ ਚੜ੍ਹਦਾ ਸੂਰਜ ਤਾਂਬੇ ਦੇ ਰੁੱਖਾਂ ਉੱਪਰ ਸੋਨੇ ਦੇ ਗਿਰਝ ਬਹਿੰਦੇ ਇਸ ਸ਼ਹਿਰ ਦੇ ਇਹ ਲੋਕੀ ਜ਼ਿੰਦਗੀ ਦੀ...
Read more
ਜਦ ਵੀ ਤੇਰਾ ਦੀਦਾਰ ਹੋਵੇਗਾ ਝੱਲ ਦਿਲ ਦਾ ਬੀਮਾਰ ਹੋਵੇਗਾ ਕਿਸੇ ਵੀ ਜਨਮ ਆ ਕੇ ਵੇਖ ਲਵੀਂ ਤੇਰਾ ਹੀ ਇੰਤਜ਼ਾਰ ਹੋਵੇਗਾ ਜਿਥੇ ਭੱਜਿਆ ਵੀ ਨਾ ਮਿਲੂ ਦੀਵਾ ਸੋਈਉ ਮੇਰਾ ਮਜ਼ਾਰ ਹੋਵੇਗਾ ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ ਕੋਈ ਦਿਲ ਦਾ...
Read more
ਜਾਚ ਮੈਨੂੰ ਆ ਗਈ ਗ਼ਮ ਖਾਣ ਦੀ । ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ । ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ, ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ । ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਓ, ਧਰਤ ਵੀ ਵਿਕਦੀ...
Read more
ਤਪਿਸ਼ ਆਖਣ ਜਾਂ ਲੋਅ ਆਖਣ ਉਨੂੰ ਇਤਰਾਜ਼ ਕਿਉਂ ਹੋਵੇ ਕਿ ਅਗਨੀ ਜੁਗਨੂੰਆਂ ਦੇ ਬਿਆਨ ਦੀ ਮੁਹਤਾਜ ਕਿਉਂ ਹੋਵੇ ਭੰਵਰਿਆਂ ਦੀ ਹਰ ਇਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ ਉਨ੍ਹਾਂ ਦੇ ਹੁੰਦਿਆਂ ਤਿਤਲੀ ਦੇ ਸਿਰ ‘ਤੇ ਤਾਜ ਕਿਉਂ ਹੋਵੇ ਪਰਿੰਦੇ ਬੇਸੁਰੇ ਸਦੀਆਂ...
Read more
ਮੈਂ ਉਸ ਦੀ ਪੈੜ ਨਈਂ ਕਿ ਛੱਡ ਕੇ ਤੁਰ ਜਾਏਗਾ ਮੈਨੂੰ ਮੈਂ ਉਸ ਦਾ ਗੀਤ ਹਾਂ ਸਾਰੇ ਸਫ਼ਰ ਵਿਚ ਗਾਏਗਾ ਮੈਨੂੰ ਜੇ ਮਿੱਟੀ ਆਂ ਤਾਂ ਅਪਣੇ ਜਿਸਮ ਤੋਂ ਉਹ ਝਾੜ ਦੇਵੇਗਾ ਜੇ ਮੋਤੀ ਹਾਂ ਤਾਂ ਅਪਣੇ ਮੁਕਟ ਵਿਚ ਜੜਵਾਏਗਾ ਮੈਨੂੰ...
Read more
ਮੈਂ ਇਸ਼ਕ ਕਮਾਇਆ ਹੈ ਅਦਬੀ ਵੀ ਰੂਹਾਨੀ ਵੀ ਕਦੇ ਆਖ ਸੁਖ਼ਨ ਮੈਨੂੰ ਕਦੇ ਆਖ ਦੀਵਾਨੀ ਵੀ ਮੈਂ ਜ਼ੁਲਮ ਹਰਾਉਣਾ ਸੀ, ਨ੍ਹੇਰਾ ਰੁਸ਼ਨਾਉਣਾ ਸੀ ਮੇਰੇ ਹੱਥਾਂ ਨੇ ਚੁੱਕੀ ਤਲਵਾਰ ਵੀ, ਕਾਨੀ ਵੀ ਕਦੇ ਖ਼ੁਸ਼ਬੂ ਸੰਦਲ ਦੀ ਕਦੇ ਅੱਗ ਹਾਂ ਜੰਗਲ ਦੀ...
Read more
ਹਵਾ ਕੀ ਕਰ ਲਊਗੀ ਚਿਹਰਿਆਂ ‘ਤੇ ਧੂੜ ਪਾ ਕੇ ਤੂੰ ਅਪਣੀ ਆਤਮਾ ਦਾ ਹੁਸਨ ਬਸ ਰੱਖੀਂ ਬਚਾ ਕੇ ਮੇਰਾ ਮੱਥਾ ਉਸੇ ਦੀਵਾਰ ਵਿਚ ਫਿਰ ਜਾ ਕੇ ਵੱਜਿਆ ਮੈਂ ਜਿਸ ਤੋਂ ਬਚਣ ਲਈ ਕੋਹਾਂ ਦਾ ਲੰਘੀ ਗੇੜ ਪਾ ਕੇ ਬਖੇੜਾ ਪਾਣੀਆਂ...
Read more
ਸੁਪਨੇ ਵਿੱਚ ਇਕ ਰੁਖ ਤੇ ਲਿਖਿਆ ਰਾਤੀਂ ਆਪਣਾ ਨਾਮ ਅਸੀਂ ਦਿਨ ਚੜ੍ਹਦੇ ਨੂੰ ਹੋ ਗਏ ਸਾਰੇ ਜੰਗਲ ਵਿੱਚ ਬਦਨਾਮ ਅਸੀਂ ਕਿੰਜ ਸਹਿ ਲੈਂਦੇ ਉਹਦੇ ਮੁਖ ਤੇ ਪਲ ਪਲ ਢਲਦੀ ਸ਼ਾਮ ਅਸੀਂ ਆਪਣੇ ਦਿਲ ਦਾ ਦਗ਼ਦਾ ਸੂਰਜ ਕਰ ‘ਤਾ ਉਹਦੇ ਨਾਮ...
Read more
ਸਦੀਆਂ ਤੋਂ ਮੁਹੱਬਤ ਦਾ ਏਹੀ ਅਫ਼ਸਾਨਾ ਹੈ ਹਰ ਹੱਥ ਵਿਚ ਪੱਥਰ ਹੈ ਮਜਨੂੰ ‘ਤੇ ਨਿਸ਼ਾਨਾ ਹੈ ਇਹ ਰਹਿਬਰ ਕੀ ਜਾਨਣ, ਦਾਨਸ਼ਵਰ ਕੀ ਸਮਝਣ ਇਸ ਇਸ਼ਕ਼ ਦੀ ਮੰਜਿਲ ਤੇ ਪੁੱਜਦਾ ਦੀਵਾਨਾ ਹੈ ਕੋਈ ਰਾਂਝਾ ਜਾਣ ਸਕੇ ਫ਼ਰਿਹਾਦ ਹੀ ਸਮਝ ਸਕੇ ਕਿਉਂ...
Read more
ਇਉਂ ਨਾ ਤੂੰ ਫੇਰ ਅੱਖੀਆਂ ਇਉਂ ਨਾ ਨਕਾਰ ਮੈਨੂੰ ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ ਕੋਈ ਹੋਰ ਪੜ੍ਹ ਨਾ ਸਕਦਾ ਤਫ਼ਸੀਰ ਕਰ ਨਾ ਸਕਦਾ ਮੈਂ ਸਤਰ ਸਤਰ ਤੇਰੀ ਤੂੰ ਹੀ ਉਚਾਰ ਮੈਨੂੰ ਬਿੰਦੀ ਕੋਈ ਲਗਾਦੇ ਤੇ ਡੰਡੀਆਂ ਵੀ...
Read more
ਸੁਲਗਦੇ ਸੂਰਜਾਂ ਕੋਲੋਂ ਮੈਂ ਬਚ ਕੇ ਨਿਕਲ ਜਾਵਾਂਗੀ ਨਹੀਂ ਮੈਂ ਬਰਫ਼ ਦੀ ਟੁਕੜੀ ਕਿ ਪਲ ਵਿਚ ਪਿਘਲ ਜਾਵਾਂਗੀ ਮੈਂ ਗੁਜ਼ਰਾਂਗੀ ਤੁਫ਼ਾਨੀ ਪੌਣ ਬਣ ਕੇ ਰਾਤ ਅੱਧੀ ਨੂੰ ਤੇ ਸੁੱਤੇ ਵਣ ਦੀ ਨੀਂਦਰ ਵਿਚ ਮੈਂ ਪਾ ਕੇ ਖ਼ਲਲ ਜਾਵਾਂਗੀ ਤੂੰ ਮੇਰਾ...
Read more
ਮੈਂ ਅਪਣੇ ਦਿਲ ਦੇ ਸ਼ੀਸ਼ੇ ਨੂੰ ਸਲਾਮਤ ਕਿਸ ਤਰਾਂ ਰੱਖਾਂ ਐ ਸ਼ਿਬਲੀ! ਤੇਰਿਆਂ ਫੁੱਲਾਂ ਦੀ ਇੱਜ਼ਤ ਕਿਸ ਤਰਾਂ ਰੱਖਾਂ ਮੈਂ ਜਿਸ ਨੂੰ ਆਖਿਆ ਸੂਰਜ ਤੂੰ ਉਸ ਨੂੰ ਚਾੜ੍ਹਤਾ ਸੂਲੀ, ਇਨ੍ਹਾਂ ਬਲਦੇ ਚਿਰਾਗ਼ਾਂ ਦੀ ਹਿਫ਼ਾਜ਼ਤ ਕਿਸ ਤਰਾਂ ਰੱਖਾਂ ਮੇਰੇ ਅੰਦਰ ਯਸ਼ੋਧਾ...
Read more
ਬੜੀ ਹੀ ਨਰਮ ਪੱਤੀ ਹਾਂ ਤੁਫ਼ਾਨਾਂ ਦੀ ਸਤਾਈ ਹਾਂ ਮੈਂ ਟੁਟ ਕੇ ਸ਼ਾਖ਼ ਅਪਣੀ ਤੋਂ ਤੇਰੇ ਕਦਮਾਂ 'ਚ ਆਈ ਹਾਂ ਮੈਂ ਕਿਸ ਨੂੰ ਆਪਣਾ ਆਖਾਂ ਕਿ ਏਥੇ ਕੌਣ ਹੈ ਮੇਰਾ ਮੈਂ ਕਲ੍ਹ ਪੇਕੇ ਪਰਾਈ ਸੀ ਤੇ ਅਜ ਸਹੁਰੇ ਪਰਾਈ ਹਾਂ...
Read more
ਕਦੇ ਬੁਝਦੀ ਜਾਂਦੀ ਉਮੀਦ ਹਾਂ ਕਦੇ ਜਗਮਗਾਉਂਦਾ ਯਕੀਨ ਹਾਂ ਤੂੰ ਗ਼ੁਲਾਬ ਸੀ ਜਿੱਥੇ ਬੀਜਣੇ ਮੈਂ ਉਹੀ ਉਦਾਸ ਜ਼ਮੀਨ ਹਾਂ ਮੈਨੂੰ ਭਾਲ ਨਾ ਮਹਿਸੂਸ ਕਰ ਮੇਰਾ ਸੇਕ ਸਹਿ, ਮੇਰਾ ਦਰਦ ਜਰ ਤੇਰੇ ਐਨ ਦਿਲ ਵਿਚ ਧੜਕਦੀ ਕੋਈ ਰਗ ਮੈਂ ਬਹੁਤ ਮਹੀਨ...
Read more
ਬੜਾ ਮੈਂ ਸਾਂਭਿਆ ਉਸ ਨੂੰ ਉਹ ਇਕ ਦਿਨ ਟੁਟ ਗਿਆ ਆਖ਼ਰ ਕੋਈ ਪੱਤਾ ਕਿਸੇ ਟਾਹਣੀ ‘ਤੇ ਕਦ ਤਕ ਠਹਿਰਦਾ ਆਖ਼ਰ ਮੈਂ ਮਮਤਾ ਦੀ ਭਰੀ ਹੋਈ ਉਹ ਖ਼ਾਲੀ ਫ਼ਲਸਫ਼ਾ ਕੋਈ ਮੇਰੀ ਵਹਿੰਗੀ ਨੂੰ ਕਦ ਤਕ ਮੋਢਿਆਂ ‘ਤੇ ਚੁੱਕਦਾ ਆਖ਼ਰ ਉਹ ਕੂਲ਼ੀ...
Read more