ਘੋੜੀ ਤੇਰੀ ਵੇ ਮੱਲਾ ਸੋਹਣੀ,
ਸੋਹਣੀ, ਸੋਂਹਦੀ ਕਾਠੀਆਂ ਦੇ ਨਾਲ,
ਕਾਠੀ ਡੇਢ ਤੇ ਹਜਾਰ,
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ।
ਸੁਰਜਣਾ, ਵਿੱਚ-ਵਿੱਚ ਬਾਗਾਂ ਦੇ ਤੁਸੀਂ ਆਇਓ,
ਚੋਟ ਨਗਾਰਿਆਂ ‘ਤੇ ਲਾਇਓ,
ਖਾਣਾ ਰਾਜਿਆਂ ਦੇ ਖਾਇਓ,
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ।
ਛੇਲ ਨਵਾਬਾਂ ਦੇ ਘਰ ਢੁੱਕਣਾ,
ਢੁੱਕਣਾ, ਉਮਰਾਵਾਂ ਦੀ ਤੇਰੀ ਚਾਲ,
ਵਿੱਚ ਸਰਦਾਰਾਂ ਦੇ ਤੇਰਾ ਬੈਠਣਾ,
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ।
ਚੀਰਾ ਤੇਰਾ ਵੇ ਮੱਲ ਸੋਹਣਾ,
ਸੋਹਣਾ,ਸੋਂਹਦਾ ਕਾਠੀਆਂ ਦੇ ਨਾਲ,
ਕਲਗੀ ਡੇਢ ਤੇ ਹਜਾਰ,
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ।
ਕੈਂਠਾ ਤੇਰਾ ਵੇ ਮੱਲ ਸੋਹਣਾ,
ਸੋਹਣਾ, ਸੋਂਹਦੇ ਜੁਗਨੀਆਂ ਦੇ ਨਾਲ,
ਜੁਗਨੀ ਡੇਢ ਤੇ ਹਜਾਰ,
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ।
ਜਾਮਾ ਤੇਰਾ ਵੇ ਮੱਲ ਸੋਹਣਾ,
ਸੋਹਣਾ, ਸੋਂਹਦੇ ਤਵੀਆਂ ਦੇ ਨਾਲ,
ਤਣੀਆਂ ਡੇਢ ਤੇ ਹਜਾਰ,
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ।
ਸੁਰਜਣਾ, ਵਿੱਚ-ਵਿੱਚ ਬਾਗਾਂ ਦੇ ਤੁਸੀਂ ਆਇਓ,
ਚੋਟ ਨਗਾਰਿਆਂ ‘ਤੇ ਲਾਇਓ,