ਧੁਰ ਮੁਲਤਾਨੋ ਘੋੜੀ ਆਈ ਵੀਰਾ, ਕਿਨ ਮੰਗੀ ਕਿਨ ਮੰਗਾਈ ਭੈਣੋਂ। ਪੋਤੇ ਮੰਗੀ ਬਾਬੇ ਮੰਗਾਈ ਵੀਰਾ, ਇਸ ਘੋੜੀ ਦਾ ਕੀ ਆ ਮੁੱਲ ਭੈਣੋਂ। ਇਕ ਲੱਖ ਆ ਡੇਢ ਹਜ਼ਾਰ ਵੀਰਾ, ਲੱਖ ਦਏਗਾ ਲਾੜੇ ਦਾ ਬਾਬਾ ਭੈਣੋਂ।
Read more
ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ, ਨੀ ਕਿਤੇ ਮੇਰਾ ਵੀ ਬੰਨੜਾ ਦੇਖਿਆ। ਦੇਖਿਆ ਸੀ ਭੈਣੇਂ ਦੇਖਿਆ ਸੀ, ਨਦੀਓਂ ਪਾਰ ਖੜ੍ਹਾ ਦੇਖਿਆ। ਘੋੜੀ ਖਰੀਦੇ ਮੇਰਾ ਨਿੱਕੜਾ ਜਿਹਾ, ਨੀ ਜਿਹਦੀ ਅੱਖ ਮੋਟੀ ਨੱਕ ਪਤਲਾ ਜਿਹਾ। ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ, ਨੀ ਕਿਤੇ ਮੇਰਾ ਵੀ ਬੰਨੜਾ...
Read more
ਸਤਿਗੁਰਾਂ ਕਾਜ ਸਵਾਰਿਆ ਈ ਜੇ ਵੀਰ ਆਇਆ ਮਾਏ ਲੰਮੀ- ਲੰਮੀ ਰਾਹੀਂ ਨੀ ਘੋੜਾ ਤਾਂ ਬੱਧਾ ਵੀਰ ਨੇ ਹੋਠ ਫਲਾਹੀਂ ਨੀ ਭੈੇਣਾਂ ਨੇ ਵੀਰ ਸਿੰਗਾਰੀਆ ਈ ਭੈੇਣਾਂ ਨੇ ਵੀਰ ਸਿੰਗਾਰੀਆ ਮਾਏ ਨੀ ਭਾਬੀਆਂ ਦੇਵਰ ਘੋੜੀ ਚਾੜ੍ਹਿਆ ਈ ਭਾਬੀਆਂ ਦੇਵਰ ਘੋੜੀ ਚਾੜ੍ਹਿਆ...
Read more
ਘੋੜੀ ਤੇਰੀ ਵੇ ਮੱਲਾ ਸੋਹਣੀ, ਸੋਹਣੀ, ਸੋਂਹਦੀ ਕਾਠੀਆਂ ਦੇ ਨਾਲ, ਕਾਠੀ ਡੇਢ ਤੇ ਹਜਾਰ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ। ਸੁਰਜਣਾ, ਵਿੱਚ-ਵਿੱਚ ਬਾਗਾਂ ਦੇ ਤੁਸੀਂ ਆਇਓ, ਚੋਟ ਨਗਾਰਿਆਂ ‘ਤੇ ਲਾਇਓ, ਖਾਣਾ ਰਾਜਿਆਂ ਦੇ ਖਾਇਓ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ।...
Read more
ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ। ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ। ਆ ਵੇ ਬੰਨਾ ਬੰਨ੍ਹ, ਸ਼ਗਨਾਂ ਦਾ ਗਾਨਾ। ਆ ਵੇ ਬੰਨਾ ਬੰਨ੍ਹ, ਸ਼ਗਨਾਂ ਦਾ ਗਾਨਾ। ਘਾਨੇ ਦੇ ਫੁੰਮਣ ਚਾਰ, ਮੇਰੇ ਬੰਨੜੇ ਦੇ, ਮੱਥੇ ‘ਤੇ ਚਮਕਣ ਵਾਲ, ਮੇਰੇ...
Read more
- 1
- 2